ਨਵੀਂ ਦਿੱਲੀ- ਕੋਰੋਨਾ ਲਾਗ਼ ਦਰਮਿਆਨ ਰਾਜਧਾਨੀ ਦਿੱਲੀ 'ਚ ਬਰਡ ਫ਼ਲੂ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਵੱਡੀ ਗਿਣਤੀ 'ਚ ਪੰਛੀਆਂ ਦੀ ਮੌਤ ਹੋ ਰਹੀ ਹੈ। ਪਸ਼ੂ ਪਾਲਣ ਵਿਭਾਗ ਲਗਾਤਾਰ ਮ੍ਰਿਤ ਪੰਛੀਆਂ ਦੇ ਸੈਂਪਲ ਜਾਂਚ ਲਈ ਭੇਜ ਰਿਹਾ ਹੈ। ਨਾਲ ਹੀ ਜਿਨ੍ਹਾਂ ਇਲਾਕਿਆਂ 'ਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਉੱਥੋਂ ਦੇ ਲੋਕਾਂ ਦੀ ਮਾਨੀਟਰਿੰਗ ਵੀ ਕੀਤੀ ਜਾ ਰਹੀ ਹੈ। ਜਿਸ 'ਚ ਅਧਿਆਪਕਾਂ ਦੀ ਡਿਊਟੀ ਲਾਈ ਗਈ ਸੀ, ਹਾਲਾਂਕਿ ਹੁਣ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਲਈ ਦਿੱਲੀ ਸਰਕਾਰ ਤਿਆਰ, ਇਕ ਦਿਨ ’ਚ 100 ਲੋਕਾਂ ਨੂੰ ਲਾਇਆ ਜਾਵੇਗਾ ‘ਟੀਕਾ’
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਬਰਡ ਫ਼ਲੂ ਦੀ ਨਿਗਰਾਨੀ 'ਚ ਅਧਿਆਪਕਾਂ ਦੀ ਡਿਊਟੀ ਨਹੀਂ ਲਗਾਏਗੀ। ਇਸ ਮਾਮਲੇ 'ਚ ਕਈ ਅਧਿਆਪਕਾਂ ਵਲੋਂ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਦਾ ਨੋਟਿਸ ਲੈਂਦੇ ਹੋਏ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਧਿਆਪਕਾਂ ਦੀ ਡਿਊਟੀ ਬਰਡ ਫ਼ਲੂ ਨਾਲ ਜੁੜੇ ਕਿਸੇ ਕੰਮ 'ਚ ਨਹੀਂ ਲਗਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਸਿਸੋਦੀਆ ਨੇ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਕਾਰਨ ਸਕੂਲ ਬੰਦ ਹਨ। ਅਜਿਹੇ 'ਚ ਸਾਰੇ ਅਧਿਆਪਕ ਆਨਲਾਈਨ ਕਲਾਸ ਰਾਹੀਂ ਪਾਠਕ੍ਰਮ ਨੂੰ ਪੂਰਾ ਕਰਵਾ ਰਹੇ ਹਨ। ਇਸ ਤੋਂ ਇਲਾਵਾ ਬੋਰਡ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਮਦਦ ਵੀ ਅਧਿਆਪਕ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਦੀ ਡਿਊਟੀ ਬਰਡ ਫ਼ਲੂ ਨਾਲ ਜੁੜੇ ਕਿਸੇ ਵੀ ਕੰਮ 'ਚ ਨਹੀਂ ਲਗਾਈ ਜਾ ਸਕਦੀ ਹੈ। ਅਜਿਹੇ 'ਚ ਜੋ ਵੀ ਆਦੇਸ਼ ਪਹਿਲਾਂ ਜਾਰੀ ਹੋਇਆ ਸੀ, ਉਹ ਵਾਪਸ ਲੈ ਲਿਆ ਗਿਆ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
SC ਵਲੋਂ ਗਠਿਤ 4 ਮੈਂਬਰੀ ਕਮੇਟੀ ’ਚੋਂ ਭੁਪਿੰਦਰ ਸਿੰਘ ਮਾਨ ਦੇ ਵੱਖ ਹੋਣ ’ਤੇ ਪਵਾਰ ਨੇ ਦਿੱਤਾ ਇਹ ਬਿਆਨ
NEXT STORY