ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਦਿੱਲੀ ’ਚ ਕੋਰੋਨਾ ਟੀਕਾਕਰਨ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ 16 ਜਨਵਰੀ 2021 ਨੂੰ ਦਿੱਲੀ ’ਚ 81 ਕੇਂਦਰਾਂ ’ਤੇ ਟੀਕਾਕਰਨ ਕੀਤਾ ਜਾਵੇਗ। ਇਨ੍ਹਾਂ ’ਚ ਹਰੇਕ ਥਾਂ ’ਤੇ ਇਕ ਦਿਨ ’ਚ 1000 ਲੋਕਾਂ ਨੂੰ ਟੀਕਾ ਲਾਇਆ ਜਾਵੇਗਾ। ਹਫ਼ਤੇ ਵਿਚ 4 ਦਿਨ- ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਟੀਕਾਕਰਨ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਇਹ ਗਿਣਤੀ ਵਧਾ ਕੇ 175 ਕਰ ਦਿੱਤਾ ਜਾਵੇਗੀ, ਹੌਲੀ-ਹੌਲੀ 1000 ਤੱਕ ਵਧਾਈ ਜਾਵੇਗੀ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਤੋਂ ਸਾਨੂੰ ਹੁਣ ਤੱਕ 2,74,000 ਵੈਕਸੀਨ ਦੀ ਡੋਜ਼ ਮਿਲੀ ਹੈ, ਇਹ ਲੱਗਭਗ 1,20,000 ਸਿਹਤ ਕਾਮਿਆਂ ਲਈ ਕਾਫੀ ਹੈ। ਦਿੱਲੀ ’ਚ 2,40,000 ਸਿਹਤ ਕਾਮਿਆਂ ਨੇ ਰਜਿਸਟਰ ਕੀਤਾ ਹੈ। ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ ਤੋਂ ਹੋ ਰਹੀ ਹੈ।
50ਵੇਂ ਦਿਨ ’ਚ ਪੁੱਜਾ ਕਿਸਾਨੀ ਘੋਲ, ‘ਟਰੈਕਟਰ ਮਾਰਚ’ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ
NEXT STORY