ਨਵੀਂ ਦਿੱਲੀ (ਭਾਸ਼ਾ)-ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ. ਆਈ. ਐੱਸ.) ਨੇ ਵੱਡੀ ਕਾਰਵਾਈ ਕਰਦਿਆਂ ਐਮਾਜ਼ਾਨ ਤੇ ਫਲਿੱਪਕਾਰਟ ਦੇ ਗੋਦਾਮਾਂ ’ਤੇ ਛਾਪੇਮਾਰੀ ਕੀਤੀ ਤੇ ਅਜਿਹੇ ਹਜ਼ਾਰਾਂ ਉਤਪਾਦਾਂ ਨੂੰ ਜ਼ਬਤ ਕੀਤਾ, ਜਿਨ੍ਹਾਂ ਕੋਲ ਸਹੀ ਗੁਣਵੱਤਾ ਸਰਟੀਫਿਕੇਟ ਨਹੀਂ ਸੀ। ਸਰਕਾਰ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰਤ ਬਿਆਨ ਦੇ ਅਨੁਸਾਰ ਮੋਹਨ ਕੋਆਪ੍ਰੇਟਿਵ ਇੰਡਸਟ੍ਰੀਅਲ ਏਰੀਆ ਵਿਚ ਐਮਾਜ਼ਾਨ ਸੇਲਰਜ਼ ਪ੍ਰਾਈਵੇਟ ਲਿਮਟਿਡ ਦੇ ਗੋਦਾਮ ’ਤੇ 19 ਮਾਰਚ ਨੂੰ 15 ਘੰਟੇ ਚੱਲੀ ਕਾਰਵਾਈ ਦੌਰਾਨ ਬੀ.ਆਈ.ਐੱਸ. ਅਧਿਕਾਰੀਆਂ ਨੇ ਗੀਜ਼ਰ ਅਤੇ ਫੂਡ ਮਿਕਸਰ ਸਮੇਤ 3,500 ਤੋਂ ਵੱਧ ਬਿਜਲੀ ਉਤਪਾਦ ਜ਼ਬਤ ਕੀਤੇ, ਜਿਨ੍ਹਾਂ ਦੀ ਕੀਮਤ ਲੱਗਭਗ 70 ਲੱਖ ਰੁਪਏ ਹੈ।
ਮੇਰਠ ਕਤਲਕਾਂਡ ਦੀ ਖ਼ਬਰ ਸੁਣ ਕੇ ਡਰ ਗਿਆ ਪਤੀ! ਪਤਨੀ ਦਾ ਪ੍ਰੇਮੀ ਨਾਲ ਕਰਵਾ'ਤਾ ਵਿਆਹ
ਇਸ ਵਿਚ ਕਿਹਾ ਗਿਆ ਕਿ ਫਲਿੱਪਕਾਰਟ ਦੀ ਸਹਾਇਕ ਕੰਪਨੀ ਇੰਸਟਾਕਾਰਟ ਸਰਵਿਸਿਜ਼ ਦੇ ਗੋਦਾਮ ’ਤੇ ਵੀ ਛਾਪੇਮਾਰੀ ਕੀਤੀ ਗਈ ਤੇ ਉੱਥੋਂ 590 ਜੋੜੇ ‘ਸਪੋਰਟਸ ਫੁੱਟਵੀਅਰ’ ਜ਼ਬਤ ਕੀਤੇ ਗਏ, ਜਿਨ੍ਹਾਂ ’ਤੇ ਲੋੜੀਂਦੇ ਨਿਰਮਾਣ ਚਿੰਨ੍ਹ ਨਹੀਂ ਸਨ। ਇਨ੍ਹਾਂ ਦੀ ਕੀਮਤ ਲੱਗਭਗ 6 ਲੱਖ ਰੁਪਏ ਦੱਸੀ ਗਈ ਹੈ। ਇਹ ਕਾਰਵਾਈ ਗੁਣਵੱਤਾ ਦੇ ਮਿਆਰਾਂ ਨੂੰ ਲਾਗੂ ਕਰਨ ਲਈ ਬੀ.ਆਈ.ਐੱਸ. ਵੱਲੋਂ ਚਲਾਈ ਜਾ ਰਹੀ ਵਿਆਪਕ ਦੇਸ਼ ਵਿਆਪੀ ਮੁਹਿੰਮ ਦਾ ਹਿੱਸਾ ਹੈ।
ਪਿਛਲੇ ਮਹੀਨੇ ਵੀ ਕਈ ਥਾਵਾਂ ’ਤੇ ਕੀਤੀ ਸੀ ਛਾਪੇਮਾਰੀ
ਪਿਛਲੇ ਮਹੀਨੇ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਲਖਨਊ ਤੇ ਸ਼੍ਰੀਪੇਰੰਬਦੂਰ ਸਮੇਤ ਕਈ ਥਾਵਾਂ ’ਤੇ ਇਸੇ ਤਰ੍ਹਾਂ ਦੀ ਛਾਪੇਮਾਰੀ ਕੀਤੀ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਛਾਪੇਮਾਰੀ ਖਪਤਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਤਪਾਦ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਹੈ।
ਰੇਪ ਮਾਮਲੇ 'ਚ ਲੁਧਿਆਣਾ ਕੋਰਟ ਦਾ ਵੱਡਾ ਫੈਸਲਾ, ਮੁਲਜ਼ਮ ਨੂੰ ਸੁਣਾਈ ਸਜ਼ਾ-ਏ-ਮੌਤ
ਵਰਤਮਾਨ ਵਿਚ 769 ਉਤਪਾਦ ਸ਼੍ਰੇਣੀਆਂ ਨੂੰ ਭਾਰਤੀ ਰੈਗੂਲੇਟਰਾਂ ਤੋਂ ਲਾਜ਼ਮੀ ਪ੍ਰਮਾਣੀਕਰਣ ਦੀ ਲੋੜ ਹੈ। ਢੁਕਵੇਂ ਲਾਇਸੈਂਸ ਤੋਂ ਬਿਨਾਂ ਇਨ੍ਹਾਂ ਚੀਜ਼ਾਂ ਨੂੰ ਵੇਚਣ ਜਾਂ ਵੰਡਣ ’ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਜਿਸ ਵਿਚ 2016 ਦੇ ਬੀ.ਆਈ.ਐੱਸ. ਐਕਟ ਤਹਿਤ ਕੈਦ ਅਤੇ ਜੁਰਮਾਨੇ ਦੀ ਵੀ ਵਿਵਸਥਾ ਹੈ। ਐਮਾਜ਼ਾਨ ਅਤੇ ਫਲਿੱਪਕਾਰਟ ਨੇ ਅਜੇ ਤੱਕ ਇਨ੍ਹਾਂ ਛਾਪਿਆਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀਜਦ ਵਿਧਾਇਕਾਂ ਨੇ ਓਡਿਸ਼ਾ ਵਿਧਾਨ ਸਭਾ ਨੂੰ ਸ਼ੁੱਧ ਕਰਨ ਲਈ ਛਿੜਕਿਆ ‘ਗੰਗਾਜਲ’
NEXT STORY