ਕੋਲਕਾਤਾ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦੇ ਕੋਲਕਾਤਾ ਦੀ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹੋਣਗੇ ਅਤੇ ਵੀਰਵਾਰ ਨੂੰ ਇਲਾਕੇ 'ਚ ਰੋਡ ਸ਼ੋਅ ਦੌਰਾਨ ਉਨ੍ਹਾਂ ਨਾਲ ਰਹਿਣਗੇ। ਪਾਰਟੀ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ। ਸ਼ਾਹ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਰਾਜਨੀਤਕ ਗੜ੍ਹ 'ਚ ਸ਼ਕਤੀ ਪ੍ਰਦਰਸ਼ਨ ਦੌਰਾਨ ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਨਾਲ ਮੌਜੂਦ ਰਹਿਣਗੇ। ਭਾਜਪਾ ਨੇਤਾਵਾਂ ਅਨੁਸਾਰ, ਸ਼ਾਹ ਅਤੇ ਸ਼ੁਵੇਂਦੂ ਅਧਿਕਾਰੀ ਦੁਪਹਿਰ 'ਚ ਹਾਜ਼ਰਾ ਕ੍ਰਾਸਿੰਗ ਤੋਂ 'ਰੋਡ ਸ਼ੋਅ' ਸ਼ੁਰੂ ਕਰਨਗੇ। ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸਮਿਕ ਭੱਟਾਚਾਰੀਆ ਵੀ ਉਨ੍ਹਾਂ ਨਾਲ ਹੋਣਗੇ।
ਰੋਡ ਸ਼ੋਅ ਭਵਾਨੀਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਲੰਘੇਗਾ ਅਤੇ 'ਸਰਵੇ ਬਿਲਡਿੰਗ' 'ਤੇ ਖ਼ਤਮ ਹੋਵੇਗਾ, ਜਿੱਥੇ ਅਧਿਕਾਰੀ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਪਾਰਟੀ ਸੂਤਰਾਂ ਨੇ ਦੱਸਿਆ ਕਿ ਕਾਫਲਾ 'ਸਰਵੇ ਬਿਲਡਿੰਗ' ਤੋਂ ਕਰੀਬ 200 ਮੀਟਰ ਪਹਿਲੇ ਰੁਕ ਜਾਵੇਗਾ ਅਤੇ ਸ਼ਾਹ, ਅਧਿਕਾਰੀ ਨਾਲ ਉਸ ਦਫ਼ਤਰ ਤੱਕ ਪੈਦਲ ਜਾਣਗੇ, ਜਿੱਥੇ ਭਾਜਪਾ ਨੇਤਾ ਆਪਣਾ ਨਾਮਜ਼ਗੀ ਪੱਤਰ ਜਮ੍ਹਾਂ ਕਰਨਗੇ। ਭਾਜਪਾ ਆਗੂਆਂ ਨੇ ਕਿਹਾ ਕਿ ਨਾਮਜ਼ਦਗੀ ਦਾਖ਼ਲ ਕਰਨ ਦੌਰਾਨ ਸ਼ਾਹ ਦੀ ਮੌਜੂਦਗੀ ਦਾ ਮਕਸਦ ਇਹ ਰੇਖਾਂਕਿਤ ਕਰਨਾ ਹੈ ਕਿ ਪਾਰਟੀ ਭਵਾਨੀਪੁਰ ਦੇ ਮੁਕਾਬਲੇ ਨੂੰ ਕਿੰਨਾ ਮਹੱਤਵ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਬਾਅਦ 'ਚ ਭਵਾਨੀਪੁਰ 'ਚ ਪ੍ਰਚਾਨ ਕਰਨ ਦੀ ਸੰਭਾਵਨਾ ਹੈ। ਸ਼ਾਹ ਅੱਧੀ ਰਾਤ ਦੇ ਕੁਝ ਦੇਰ ਬਾਅਦ ਕੋਲਕਾਤਾ ਪਹੁੰਚੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਨ੍ਹਾਂ 5 ਰਾਸ਼ੀਆਂ ਦੀ ਲੱਗਣ ਵਾਲੀ ਹੈ ਲਾਟਰੀ! ਬਣ ਰਿਹੈ 'ਧਰੁਵ ਯੋਗ', ਬਜਰੰਗਬਲੀ ਦੀ ਹੋਵੇਗੀ ਕਿਰਪਾ
NEXT STORY