ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸਾਰੇ ਉਮੀਦਵਾਰ ਉੱਤਰ ਪ੍ਰਦੇਸ਼ ਤੋਂ ਹਨ। ਭੋਜਪੁਰੀ ਫਿਲਮਾਂ ਦੇ ਸੁਪਰ ਸਟਾਰ ਰਵੀ ਕਿਸ਼ਨ ਨੂੰ ਯੋਗੀ ਆਦਿੱਤਿਯਨਾਥ ਦੇ ਗੜ੍ਹ ਗੋਰਖਪੁਰ ਤੋਂ ਟਿਕਟ ਦਿੱਤੀ ਗਈ ਹੈ। ਸੰਤ ਕਬੀਰ ਨਗਰ ਤੋਂ ਜੁੱਤੀ ਕਾਂਡ 'ਚ ਸ਼ਾਮਲ ਸ਼ਰਦ ਤ੍ਰਿਪਾਠੀ ਦਾ ਟਿਕਟ ਕੱਟ ਕੇ ਪ੍ਰਵੀਨ ਨਿਸ਼ਾਦ ਨੂੰ ਟਿਕਟ ਦਿੱਤਾ ਗਿਆ ਹੈ। ਗੋਰਖਪੁਰ 'ਚ ਹੋਈਆਂ ਉੱਪ ਚੋਣਾਂ 'ਚ ਇਹ ਸੀਟ ਸਮਾਜਵਾਦੀ ਪਾਰਟੀ (ਸਪਾ) ਦੇ ਖਾਤੇ 'ਚ ਗਈ ਸੀ। ਇੱਥੋਂ ਪ੍ਰਵੀਨ ਨਿਸ਼ਾਦ ਨੇ ਜਿੱਤ ਦਰਜ ਕੀਤੀ ਸੀ। ਹਾਲਾਂਕਿ ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਉਨ੍ਹਾਂ ਨੇ (ਪ੍ਰਵੀਨ) ਨੇ ਭਾਜਪਾ ਜੁਆਇਨ ਕਰ ਲਈ।
ਭਾਜਪਾ ਵਲੋਂ ਜਾਰੀ ਕੀਤੀ ਗਈ 21ਵੀਂ ਲਿਸਟ 'ਚ ਪ੍ਰਤਾਪਗੜ੍ਹ ਤੋਂ ਸੰਗਮ ਲਾਲ ਗੁਪਤਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸਾਲ 2014 'ਚ ਪ੍ਰਤਾਪਗੜ੍ਹ ਲੋਕ ਸਭਾ ਸੀਟ ਅਪਣਾ ਦਲ ਤੋਂ ਕੁੰਵਰ ਹਰੀਵੰਸ਼ ਸਿੰਘ ਨੇ ਆਪਣੇ ਨਾਂ ਕੀਤੀ ਸੀ। ਅਪਣਾ ਦਲ-ਭਾਜਪਾ ਦਰਮਿਆਨ ਗਠਜੋੜ ਹੋਣ ਕਾਰਨ ਇਹ ਸੀਟ ਐੱਨ.ਡੀ.ਏ. ਦੇ ਖਾਤੇ 'ਚ ਗਈ ਹੈ। ਦੂਜੇ ਪਾਸੇ ਭਾਜਪਾ ਨੇ ਸੰਤ ਕਬੀਰ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸ਼ਰਦ ਤ੍ਰਿਪਾਠੀ ਦਾ ਟਿਕਟ ਕੱਟਿਆ ਤਾਂ ਉਨ੍ਹਾਂ ਦੇ ਪਿਤਾ ਅਤੇ ਯੂ.ਪੀ. ਭਾਜਪਾ ਦੇ ਸਾਬਕਾ ਪ੍ਰਧਾਨ ਰਹੇ ਰਮਾਪਤੀ ਰਾਮ ਤ੍ਰਿਪਾਠੀ ਨੂੰ ਦੇਵਰੀਆ ਤੋਂ ਉਮੀਦਵਾਰ ਬਣਾ ਦਿੱਤਾ ਹੈ।
ਪਾਰਟੀ ਨੇ ਅੰਬੇਡਕਰ ਨਗਰ ਲੋਕ ਸਭਾ ਸੀਟ ਤੋਂ ਮੁਕੁਟ ਬਿਹਾਰੀ ਨੂੰ ਉਮੀਦਵਾਰ ਬਣਾਇਆ ਹੈ। ਮੁਕੁਟ ਬਿਹਾਰੀ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਯਿਨਾਥ ਸਰਕਾਰ 'ਚ ਸਹਿਕਾਰਿਤਾ ਮੰਤਰੀ ਹਨ। ਭਾਜਪਾ ਨੇ ਜੌਨਪੁਰ ਤੋਂ ਕੇ.ਪੀ. ਸਿੰਘ ਅਤੇ ਭਦੋਹੀ ਤੋਂ ਰਮੇਸ਼ ਬਿੰਦ ਨੂੰ ਉਮੀਦਵਾਰ ਬਣਾਇਆ ਹੈ।
ਭਾਜਪਾ ਵੋਟਰਾਂ 'ਚ ਫੈਲਾ ਰਹੀ ਹੈ ਡਰ ਦਾ ਮਾਹੌਲ : ਮਹਿਬੂਬਾ
NEXT STORY