ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮਾਰੋਹ ਦੇ ਮੌਕੇ 'ਤੇ ਧੱਕਾ-ਮੁੱਕੀ ਦੋਸ਼ਾਂ ਤੋਂ ਬਾਅਦ ' ਆਪ ਵਿਧਾਇਕ' ਅਮਾਨਤੁੱਲਾਹ ਖਾਨ ਨੇ ਦੱਸਿਆ ਹੈ ਕਿ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਐੱਮ. ਪੀ. ਮਨੋਜ ਤਿਵਾਰੀ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਮੈ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾ ਕਿ ਧੱਕਾ ਦਿੱਤਾ। ਉਹ ਜਿਸ ਤਰ੍ਹਾ ਨਾਲ ਉੱਥੇ ਵਰਤਾਅ ਕਰ ਰਹੇ ਸੀ ਜੇਕਰ ਸਟੇਜ 'ਤੇ ਆਉਂਦੇ ਤਾਂ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੇ ਨਾਲ ਬੁਰਾ ਵਰਤਾਅ ਕਰਦੇ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੈ ਮਨੋਜ ਤਿਵਾਰੀ ਨੂੰ ਨਹੀਂ ਰੋਕਦਾ ਤਾਂ ਉਹ ਕੇਜਰੀਵਾਲ 'ਤੇ ਹਮਲਾ ਕਰ ਸਕਦੇ ਸੀ।
ਅਮਾਨਤੁੱਲਾਹ ਨੇ ਅੱਗੇ ਕਿਹਾ ਹੈ ਕਿ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮਾਰੋਹ 'ਚ ਮਨੋਜ ਤਿਵਾਰੀ ਬਿਨਾਂ ਕਿਸੇ ਬੁਲਾਵੇ ਦੇ ਆਏ ਸੀ। ਉਨ੍ਹਾਂ ਨੇ ਕਿਹਾ ਹੈ ਕਿ ਉਹ ਸਮਾਰੋਹ 'ਚ ਕਾਲਾ ਝੰਡਾ ਦਿਖਾਉਣ ਦੇ ਨਾਲ ਸਾਡੇ ਕਰਮਚਾਰੀਆਂ 'ਤੇ ਹਮਲਾ ਕਰ ਰਹੇ ਸੀ।
ਇਹ ਸੀ ਪੂਰਾ ਮਾਮਲਾ-
ਦਿੱਲੀ 'ਚ ਯਮੁਨਾ ਨਦੀ 'ਤੇ ਲੰਬੀ ਉਡੀਕ ਤੋਂ ਸਿਗਨੇਚਰ ਬ੍ਰਿਜ ਦਾ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਦਘਾਟਨ ਕੀਤਾ ਗਿਆ। ਇਸ ਦੌਰਾਨ ਦਿੱਲੀ ਦੇ ਬੀ. ਜੇ. ਪੀ. ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ ਅਤੇ ਆਪ ਦੇ ਸਮਰੱਥਕਾਂ ਵਿਚਕਾਰ ਹੱਥੋਪਾਈ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਵੀ ਮੌਜੂਦ ਸੀ। ਇਕ ਵੀਡੀਓ 'ਚ ਮਨੋਜ ਤਿਵਾਰੀ ਆਪ ਕਰਮਚਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਸੀ ਪਰ ਪੁਲਸ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਬੀ. ਜੇ. ਪੀ. ਐੱਮ. ਪੀ. ਪੁਲਸ ਤੋਂ ਹੱਥ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਮਨੋਜ ਤਿਵਾਰੀ ਨੇ ਕਿਹਾ ਸੀ ਕਿ ਸਾਲਾਂ ਤੋਂ ਰੁਕੇ ਹੋਏ ਨਿਰਮਾਣ ਕੰਮਾਂ ਨੂੰ ਮੈ ਆਪਣੇ ਚੋਣ ਖੇਤਰ 'ਚ ਸ਼ੁਰੂ ਕਰਵਾਇਆ ਸੀ ਤੇ ਹੁਣ ਅਰਵਿੰਦ ਕੇਜਰੀਵਾਲ ਨੇ ਇਸ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ। ਉਨ੍ਹਾਂ ਨੇ ਕਿਹਾ ਹੈ,''ਮੈਨੂੰ ਉਦਘਾਟਨ ਸਮਾਰੋਹ 'ਚ ਨਹੀਂ ਬੁਲਾਇਆ ਗਿਆ ਸੀ, ਮੈ ਇੱਥੋ ਦਾ ਐੱਮ. ਪੀ. ਹਾਂ, ਇਸ ਚ ਕੀ ਪਰੇਸ਼ਾਨੀ ਹੈ? ਮੈ ਅਪਰਾਧੀ ਹਾਂ। ਪੁਲਸ ਮੈਨੂੰ ਕਿਉ ਘੇਰ ਰਹੀ ਹੈ? ਮੈਂ ਇੱਥੋ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਨ ਦੇ ਲਈ ਆਇਆ ਹਾਂ। ਉਨ੍ਹਾਂ ਨੇ ਕਿਹਾ ਆਪ ਸਮਰੱਥਕਾਂ ਅਤੇ ਪੁਲਸ ਨੇ ਮੇਰੇ ਨਾਲ ਮਾੜਾ ਵਿਹਾਰ ਕੀਤਾ ਹੈ।''
'ਆਪ' ਨੇ ਸਿਗਨੇਚਰ ਬ੍ਰਿਜ ਦੀ ਥਾਂ ਟਵੀਟ ਕੀਤੀ 'ਨੀਦਰਲੈਂਡ ਬ੍ਰਿਜ' ਦੀ ਤਸਵੀਰ, ਹੋਈ ਟਰੋਲ
NEXT STORY