ਸ਼੍ਰੀਨਗਰ— ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਦੇ ਕਸ਼ਮੀਰ ਦੌਰੇ ਨੇ ਮੁੜ ਸੂਬੇ ਦੀ ਸਿਆਸਤ ਵਿਚ ਅਟਕਲਾਂ ਨੂੰ ਜਨਮ ਦੇ ਦਿੱਤਾ ਹੈ। ਰਾਮ ਮਾਧਵ ਨੇ ਵੀਰਵਾਰ ਨੂੰ ਸ਼੍ਰੀਨਗਰ ਵਿਚ ਨਾ ਸਿਰਫ ਭਾਜਪਾ ਨੇਤਾਵਾਂ ਸਗੋਂ ਗੈਰ-ਭਾਜਪਾ ਸਿਆਸਤਦਾਨਾਂ ਤੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਸੂਬੇ ਵਿਚ ਧਾਰਾ 35-ਏ ਦੇ ਮੁੱਦੇ 'ਤੇ ਪੈਦਾ ਹੋਏ ਹਾਲਾਤ 'ਤੇ ਚਰਚਾ ਕੀਤੀ।
ਭਾਜਪਾ ਦੇ ਦੌਰੇ ਦਾ ਕੋਈ ਅਧਿਕਾਰਕ ਬਿਆਨ ਤਾਂ ਨਹੀਂ ਜਾਰੀ ਕੀਤਾ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਅਮਰਨਾਥ ਤੀਰਥ ਯਾਤਰਾ ਸੰਪੰਨ ਹੋਣ ਤੋਂ ਬਾਅਦ ਭਾਜਪਾ ਸੂਬੇ ਵਿਚ ਮੁੜ ਸਰਕਾਰ ਬਣਾਉਣ ਦੀ ਕਵਾਇਦ ਵਿਚ ਜੁਟੇਗੀ। ਸੂਤਰਾਂ ਮੁਤਾਬਕ ਭਾਜਪਾ ਪੀ. ਡੀ. ਪੀ. ਨਾਲ ਮੁੜ ਗਠਜੋੜ ਕਰ ਸਕਦੀ ਹੈ ਪਰ ਮਹਿਬੂਬਾ ਮੁਫਤੀ ਤੋਂ ਬਿਨਾਂ। ਇਸ ਵਿਸ਼ੇ ਵਿਚ ਰਾਮ ਮਾਧਵ ਦੀ ਪ੍ਰਦੇਸ਼ ਭਾਜਪਾ ਦੇ ਸੀਨੀਅਰ ਨੇਤਾਵਾਂ ਅਤੇ ਉਪ-ਮੁੱਖ ਮੰਤਰੀ ਕਵਿੰਦਰ ਗੁਪਤਾ, ਸਤ ਸ਼ਰਮਾ, ਸੁਨੀਲ ਸ਼ਰਮਾ, ਰਾਜੀਵ ਜਸਰੋਟੀਆ ਅਤੇ ਬਾਲੀ ਭਗਤ ਸਿੰਘ ਨਾਲ ਲਗਭਗ ਢਾਈ ਘੰਟੇ ਤੱਕ ਮੈਰਾਥਨ ਬੈਠਕ ਵੀ ਚੱਲੀ। ਸੂਤਰਾਂ ਮੁਤਾਬਕ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਦੀ ਅਗਵਾਈ ਨੂੰ ਲੈ ਕੇ ਭਾਜਪਾ ਵਿਚ ਮਤਭੇਦ ਹੈ, ਇਸ ਲਈ ਜੇ ਪੀ. ਡੀ. ਪੀ. ਵਲੋਂ ਮਹਿਬੂਬਾ ਤੋਂ ਬਿਨਾਂ ਕੋਈ ਪ੍ਰਸਤਾਵ ਆਉਂਦਾ ਹੈ ਤਾਂ ਉਸ 'ਤੇ ਅੱਗੇ ਗੱਲ ਹੋ ਸਕਦੀ ਹੈ।
ਰਾਮ ਮਾਧਵ ਦੇ ਆਗਮਨ ਤੋਂ ਬਾਅਦ ਸੂਬੇ ਵਿਚ ਭਾਜਪਾ ਵਲੋਂ ਮੁੜ ਗਠਜੋੜ ਸਰਕਾਰ ਬਣਾਉਣ ਦੀਆਂ ਅਟਕਲਾਂ ਜ਼ੋਰ ਨਹੀਂ ਫੜਦੀਆਂ, ਜੇ ਉਹ ਬੀਤੀ ਰਾਤ ਪੀਪਲਸ ਕਾਨਫਰੰਸ ਦੇ ਚੇਅਰਮੈਨ ਸੱਜਾਦ ਅਹਿਮਦ ਗਨੀ ਲੋਨ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਵੀਰਵਾਰ ਸਵੇਰੇ ਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਗੁਲਾਮ ਹਸਨ ਮੀਰ ਨਾਲ ਲਗਭਗ 1 ਘੰਟਾ ਬੈਠਕ ਨਹੀਂ ਕਰਦੇ।
ਕੇਰਲਾ 'ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ
NEXT STORY