ਨਵੀਂ ਦਿੱਲੀ- ਕਾਂਗਰਸ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਪਲਾਇਨ ਲਈ ਭਾਜਪਾ ਪਾਰਟੀ ਜ਼ਿੰਮੇਵਾਰ ਹੈ। ਉਹ ਚਾਹੇ ਕਿੰਨਾ ਵੀ ਨਾਟਕ ਕਰ ਲਵੇ ਪਰ ਕਸ਼ਮੀਰੀ ਪੰਡਤਾਂ ਨੂੰ ਦਿੱਤੇ ਦਰਦ ਦੀ ਜ਼ਿੰਮੇਵਾਰੀ ਤੋਂ ਬਚ ਸਕਦੀ। ਪਾਰਟੀ ਨੇ ਟਵੀਟ ਕਰ ਕੇ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਦਰਦ ਲਈ ਭਾਜਪਾ ਜ਼ਿੰਮੇਦਾਰ ਗੁਨਾਹਗਾਰ ਹੈ, ਕਿਉਂਕਿ ਉਹ ਉਸ ਸਮੇਂ ਕੇਂਦਰ ’ਚ ਸਰਕਾਰ ਨੂੰ ਸਮਰਥਨ ਦੇ ਰਹੀ ਸੀ ਅਤੇ ਉਸ ਨੇ ਕਸ਼ਮੀਰ ਪੰਡਤਾਂ ਲਈ ਕੁਝ ਨਹੀਂ ਕੀਤਾ।
ਕਾਂਗਰਸ ਨੇ ਆਪਣੇ ਅਧਿਕਾਰਤ ਪੇਜ਼ ’ਤੇ ਟਵੀਟ ਕੀਤਾ, ‘‘ਕਸ਼ਮੀਰੀ ਪੰਡਤਾਂ ਦੇ ਨਾਂ ’ਤੇ ਭਾਜਪਾ ਜਿੰਨੀ ਮਰਜ਼ੀ ਸਿਆਸਤ ਕਰ ਲਵੇ, ਹੰਝੂ ਵਹਾਉਣ ਦਾ ਢੋਂਗ ਕਰ ਲਵੇ ਪਰ ਆਪਣੇ ਗੁਨਾਹ ਨੂੰ ਲੁੱਕਾ ਨਹੀਂ ਸਕੇਗਾ। ਵੀ. ਪੀ. ਸਿੰਘ ਸਰਕਾਰ ’ਚ ਸੱਤਾ ਦੀ ਸਾਂਝੇਦਾਰ ਭਾਜਪਾ ਕਸ਼ਮੀਰੀ ਪੰਡਤਾਂ ਦੇ ਦਰਦ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀ।’’ ਇਸ ਦਰਮਿਆਨ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਵੀ ਕਿਹਾ ਕਿ ਕਸ਼ਮੀਰੀ ਪੰਡਤਾਂ ਦੇ ਦੁੱਖ ਨੂੰ ਲੈ ਕੇ ਜੋ ਫਿਲਮ ਬਣਾਈ ਗਈ ਹੈ, ਉਹ ਪ੍ਰਾਪੇਗੰਡਾ ਹੈ ਅਤੇ ਉਸ ’ਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਹਿੰਸਾ ਨੂੰ ਵਧਾਉਣ ਦੀ ਕੋਸ਼ਿਸ਼ ਹੋਈ ਹੈ। ਰਮੇਸ਼ ਨੇ ਕਿਹਾ, ‘‘ਕੁਝ ਫਿਲਮਾਂ ਬਦਲਾਅ ਲਈ ਪ੍ਰੇਰਿਤ ਕਰਦੀ ਹੈ। ‘ਦਿ ਕਸ਼ਮੀਰ ਫਾਈਲਸ’ ਨਫ਼ਰਤ ਨੂੰ ਉਕਸਾਉਂਦੀ ਹੈ।
ਜੰਮੂ ਕਸ਼ਮੀਰ 'ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦ ਸਫ਼ਲਤਾਪੂਰਵਕ ਕੀਤਾ ਕੰਟਰੋਲ : ਅਮਿਤ ਸ਼ਾਹ
NEXT STORY