ਭੋਪਾਲ— ਮੱਧ ਪ੍ਰਦੇਸ਼ ਦੇ ਪ੍ਰਧਾਨ ਕਮਲਨਾਥ ਵੱਲੋਂ ਮੁੱਖ ਮੰਤਰੀ ਸ਼ਿਵਰਾਜ ਦੇ ਮੌਕੇ 'ਤੇ ਕੁਝ ਮਿੱਤਰਾਂ ਨੂੰ 'ਲਾਇਕ' ਅਤੇ ਕੁਝ ਨੂੰ 'ਨਾਲਾਇਕ' ਦੱਸੇ ਜਾਣ ਦੇ ਮਾਮਲੇ 'ਚ ਟਕਰਾਅ ਤੇਜ ਹੁੰਦਾ ਜਾ ਰਿਹਾ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਸ ਤੋਂ ਵਧ ਕੁਝ ਨਹੀਂ ਕਿਹਾ ਹੈ ਪਰ ਭਾਜਪਾ ਵਰਕਰਾਂ ਨੇ ਸੋਸ਼ਲ ਮੀਡੀਆ 'ਚ ਕਾਂਗਰਸ ਪ੍ਰਧਾਨ ਦੇ ਖਿਲਾਫ ਅਸੀਮਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਸੋਮਵਾਰ ਨੂੰ ਕਮਲਨਾਥ ਨੇ ਪੱਤਰਕਾਰਾਂ ਨਾਲ ਸ਼ਿਵਰਾਜ ਸਿੰਘ ਨਾਲ ਦੋਸਤੀ ਦੇ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਸੀ- ਮਿੱਤਰ ਹਨ ਅਤੇ ਕੁਝ ਮਿੱਤਰ ਲਾਇਕ ਹੁੰਦੇ ਹਨ ਅਤੇ ਕੁਝ ਨਾਲਾਇਕ! ਇਸ ਤੋਂ ਅੱਗੇ ਉਹ ਕੁਝ ਨਹੀਂ ਬੋਲੇ ਸਨ। ਮੰਗਲਵਾਰ ਨੂੰ ਜਦੋਂ ਸ਼ਿਵਰਾਜ ਸਿੰਘ ਨਾਲ ਕਮਲਨਾਥ ਦੀ ਇਸ ਟਿੱਪਣੀ ਬਾਰੇ 'ਚ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ- ਅਸੀਂ ਤਾਂ ਮਿੱਤਰ ਨੂੰ ਮਿੱਤਰ ਹੀ ਮੰਨਦੇ ਹਾਂ।
ਭਾਵੇਂ ਉਹ ਸਾਨੂੰ ਲਾਇਕ ਜਾਂ ਨਾਲਾਇਕ ਮੰਨਣ। ਉਨਾਂ ਦੇ ਸੰਸਕਾਰ ਉਨ੍ਹਾਂ ਨੂੰ ਮੁਬਾਰਕ! ਸਾਡੇ ਅਤੇ ਸਾਡੀ ਪਾਰਟੀ ਦੇ ਇਹ ਸੰਸਕਾਰ ਨਹੀਂ ਹਨ। ਇਸ 'ਚ ਭਾਜਪਾ ਨੇਤਾਵਾਂ ਨੇ ਕਾਂਗਰਸ ਪ੍ਰਧਾਨ 'ਤੇ ਹਮਲਾ ਬੋਲ ਦਿੱਤਾ ਹੈ। ਇਕ ਨੇਤਾ ਨੇ ਕਮਲਨਾਥ 'ਤੇ ਪੱਛੜੇ ਵਰਗ ਦੇ ਨੇਤਾ ਦਾ ਅਪਮਾਨ ਦੱਸ ਕੇ ਗੰਭੀਰ ਦੋਸ਼ ਲਗਾ ਦਿੱਤੇ ਹਨ। ਨਾਲ ਹੀ, ਕਾਂਗਰਸ ਦਾ ਕਹਿਣਾ ਹੈ ਕਿ ਸ਼ਿਵਰਾਜ ਲਈ ਨਾਲਾਇਕ ਸ਼ਬਦ ਦਾ ਪ੍ਰਯੋਗ ਕਮਲਨਾਥ ਨੇ ਨਹੀਂ ਕੀਤਾ। ਭਾਜਪਾ ਦੇ ਨੇਤਾ ਹੀ ਸ਼ਿਵਰਾਜ ਨੂੰ ਨਾਲਾਇਕ ਮੰਨ ਰਹੇ ਹਨ ਤਾਂ ਅਸੀਂ ਕੀ ਕਰੀਏ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਦੋਸਤੀ ਬਾਰੇ ਕੁਝ ਲਾਈਨਾਂ ਲਿਖੀਆਂ ਹਨ। ਜੋ ਸਭ ਨੂੰ ਹਮੇਸ਼ਾ ਕਹਿੰਦੇ ਫਿਰਦੇ ਹਨ, ਬਸ 'ਕਮਲ' ਹੀ ਲਾਇਕ ਹੈ....ਅਸੀਂ ਸਾਰੇ ਵੀ ਤੁਹਾਡੀ ਇੱਜਤ ਕਰਦੇ ਹਾਂ, ਅਤੇ ਜੋਰ-ਜੋਰ ਨਾਲ ਦੁਹਰਾਉਂਦੇ ਹਾਂ ਕਿ ਕਮਲ ਦਾ ਫੁੱਲ ਹੀ ਸਭ ਤੋਂ ਲਾਇਕ ਹੈ, ਭਾਰਤੀ ਜਨਤਾ ਵੀ ਸਾਡੀ ਨਾਇਕ ਹੈ।''
ਮੋਦੀ ਨੇ ਕਿਹਾ, ਸੱਤਵੇਂ ਆਸਮਾਨ 'ਤੇ ਹੈ ਰਾਹੁਲ ਦਾ ਘਮੰਡ
NEXT STORY