ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਇਕ ਵਾਰ ਫਿਰ ਦੇਸ਼ ਭਰ 'ਚ ਮੋਦੀ ਲਹਿਰ ਹੈ। ਭਾਰਤੀ ਜਨਤਾ ਪਾਰਟੀ ਨੇ ਰਿਕਾਰਡ ਸੀਟਾਂ ਨਾਲ ਜਿੱਤ ਦਰਜ ਕੀਤੀ। ਇਸ ਵਾਰ ਭਾਜਪਾ ਨੂੰ ਜ਼ਿਆਦਾ 38.47 ਫੀਸਦੀ ਵੋਟ ਮਿਲੇ ਹਨ, ਜੋ 2014 ਤੋਂ 8 ਫੀਸਦੀ ਵਧ ਹਨ। ਉਦੋਂ ਭਾਜਪਾ ਨੇ 31 ਫੀਸਦੀ ਵੋਟ ਸ਼ੇਅ ਨਾਲ ਪੂਰਨ ਬਹੁਮਤ ਦੀ ਸਰਕਾਰ ਬਣਾਈ ਸੀ। ਉੱਥੇ ਹੀ ਕਾਂਗਰਸ ਦਾ ਵੋਟ ਸ਼ੇਅਰ 22 ਫੀਸਦੀ ਰਿਹਾ। ਕਾਂਗਰਸ ਦੇ ਵੋਟ ਕਰੀਬ 3 ਫੀਸਦੀ ਵਧੇ ਹਨ। ਭਾਜਪਾ ਨੇ 1984 'ਚ ਪਹਿਲੀ ਵਾਰ ਚੋਣ ਲੜੀ ਸੀ। ਉਦੋਂ ਉਸ ਨੂੰ 7 ਫੀਸਦੀ ਵੋਟ ਮਿਲੇ ਸਨ। ਜ਼ਿਆਦਾ 48 ਫੀਸਦੀ ਵੋਟ ਸ਼ੇਅਰ ਨਾਲ ਪੂਰਨ ਬਹੁਮਤ ਦੀ ਸਰਕਾਰ 1984 'ਚ ਕਾਂਗਰਸ ਨੇ ਬਣਾਈ ਸੀ।
ਦੇਸ਼ 'ਚ ਖੇਤਰੀ ਦਲਾਂ ਨੂੰ ਜ਼ਿਆਦਾ ਵੋਟ ਮਿਲਣ ਦਾ ਟਰੈਂਡ ਰਿਹਾ ਹੈ। ਰਾਸ਼ਟਰੀ ਪਾਰਟੀ ਭਾਜਪਾ ਅਤੇ ਕਾਂਗਰਸ ਦਾ ਵੋਟ ਸ਼ੇਅਰ ਵਧਿਆ ਹੈ, ਉੱਥੇ ਹੀ ਖੇਤਰੀ ਦਲਾਂ ਨੂੰ ਵੋਟ ਸ਼ੇਅਰ ਕਰੀਬ 11 ਫੀਸਦੀ ਘੱਟ ਹੋਇਆ ਹੈ। 2014 'ਚ ਇਹ ਜਿੱਥੇ 50.35 ਫੀਸਦੀ ਸੀ, ਉੱਥੇ ਹੀ 2019 'ਚ ਇਹ 39.5 ਫੀਸਦੀ ਰਹਿ ਗਿਆ।
ਸੁਪਰੀਮ ਕੋਰਟ ਦੇ 4 ਨਵੇਂ ਜੱਜਾਂ ਨੇ ਚੁੱਕੀ ਸਹੁੰ
NEXT STORY