ਲਖਨਊ — ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਭਾਜਪਾ ਦੀ 'ਸੰਪਰਕ ਫਾਰ ਸਮਰਥਨ' ਮੁਹਿੰਮ ਨੂੰ ਸਿਰਫ ਫੋਟੋਆਂ ਖਿਚਵਾਉਣ ਦਾ ਮੌਕਾ ਕਰਾਰ ਦਿੰਦੇ ਹੋਏ ਮੰਗਲਵਾਰ ਕਿਹਾ ਕਿ ਭਾਜਪਾ ਨੇਤਾ ਸਿਰਫ ਪ੍ਰਮੁੱਖ ਸ਼ਖਸੀਅਤਾਂ ਨੂੰ ਮਿਲ ਰਹੇ ਹਨ। ਇਹ ਪਿੰਡਾਂ, ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦਾ ਅਪਮਾਨ ਹੈ।
ਇਕ ਬਿਆਨ ਵਿਚ ਮਾਇਆਵਤੀ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਗਰੀਬਾਂ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਤੋਂ ਮੁਕਤ ਪਾਰਟੀ ਹੈ। ਇਸਦਾ ਇਕ ਸਬੂਤ ਇਹ ਵੀ ਹੈ ਕਿ ਜਦੋਂ ਹੁਣ ਦੇਸ਼ ਵਿਚ ਆਮ ਚੋਣਾਂ ਨੇੜੇ ਹਨ ਤਾਂ ਪਾਰਟੀ ਦੇ ਆਗੂ ਅਤੇ ਮੰਤਰੀ 'ਸੰਪਰਕ ਫਾਰ ਸਮਰਥਨ' ਅਧੀਨ ਪ੍ਰਮੁੱਖ ਸ਼ਖਸੀਅਤਾਂ ਨੂੰ ਮਿਲ ਕੇ ਫੋਟੋਆਂ ਖਿਚਵਾਉਣ ਵਿਚ ਰੁਝੇ ਹੋਏ ਹਨ।
ਹਰਿਆਣਾ 'ਚ ਖਤਰਨਾਕ ਅਪਰਾਧੀ ਦੇ 2 ਭਰਾ ਗ੍ਰਿਫਤਾਰ
NEXT STORY