ਮੁੰਬਈ - ਐਂਟੀਲੀਆ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਮਹਾਰਾਸ਼ਟਰ ਦੀ ਸਿਆਸਤ ਵਿੱਚ ਗਰਮਾਹਟ ਦੇਖਣ ਨੂੰ ਮਿਲਦੀ ਰਹੀ ਹੈ ਅਤੇ ਅੱਜ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੇ ਅਸਤੀਫੇ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ ਹੈ। ਅਨਿਲ ਦੇਸ਼ਮੁੱਖ 'ਤੇ 100 ਕਰੋੜ ਰੁਪਏ ਹਰ ਮਹੀਨੇ ਵਸੂਲ ਕਰਣ ਦੇ ਦੋਸ਼ ਲੱਗਣ ਤੋਂ ਬਾਅਦ ਉਧਵ ਸਰਕਾਰ ਲਈ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਹਨ।
ਦਰਅਸਲ, ਪਹਿਲਾਂ ਤੋਂ ਹੀ ਅਨਿਲ ਦੇਸ਼ਮੁੱਖ ਦੇ ਅਸਤੀਫੇ ਦੀ ਮੰਗ ਕਰ ਰਹੀ ਰਾਜ ਵਿੱਚ ਵਿਰੋਧੀ ਦਲ ਭਾਜਪਾ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਹੁਣ ਮੁੱਖ ਮੰਤਰੀ ਉਧਵ ਠਾਕਰੇ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਅਨਿਲ ਦੇਸ਼ਮੁੱਖ ਦੇ ਅਸਤੀਫੇ ਨੂੰ ਲੈ ਕੇ ਉਧਵ ਸਰਕਾਰ 'ਤੇ ਜਮ ਕੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਉਧਵ ਸਰਕਾਰ ਨੇ ਹੁਣ ਸ਼ਾਸਨ ਕਰਨ ਦਾ ਨੈਤਿਕ ਅਧਿਕਾਰ ਗੁਆ ਦਿੱਤਾ ਹੈ।
ਇਹ ਵੀ ਪੜ੍ਹੋ- CRPF ਦਾ ਹੀਰੋ ਕਮਾਂਡਰ ਸੰਦੀਪ, ਜ਼ਖ਼ਮੀ ਹੋਣ ਦੇ ਬਾਵਜੂਦ ਨਕਸਲੀਆਂ ਦਾ ਡਟ ਕੇ ਕੀਤਾ ਮੁਕਾਬਲਾ
ਰਵੀਸ਼ੰਕਰ ਪ੍ਰਸਾਦ ਨੇ ਕਿਹਾ, ਮੈਨੂੰ ਦਿਲਚਸਪ ਲੱਗ ਰਿਹਾ ਹੈ ਕਿ ਅਨਿਲ ਦੇਸ਼ਮੁੱਖ ਨੇ ਨੈਤਿਕ ਜ਼ਿੰਮੇਦਾਰੀ ਲਈ ਹੈ। ਮੁੱਖ ਮੰਤਰੀ ਦੀ ਜ਼ਿੰਮੇਦਾਰੀ ਦਾ ਕੀ? ਉਧਵ ਠਾਕਰੇ ਨੇ ਸਰਕਾਰ ਚਲਾਉਣ ਦੇ ਨੈਤਿਕ ਅਧਿਕਾਰ ਨੂੰ ਗੁਆ ਦਿੱਤਾ ਹੈ।
ਪ੍ਰਮੁੱਖ ਰਾਜਨੀਤਕ ਦਲ ਦੇ ਰੂਪ ਵਿੱਚ ਭਾਜਪਾ ਦੀ ਉਮੀਦ ਹੈ ਕਿ ਇਸ ਮਾਮਲੇ ਦੀਆਂ ਸਾਰੀਆਂ ਪਰਤਾਂ ਖੋਲ੍ਹੀਆਂ ਜਾਣ। ਦੇਸ਼ਮੁੱਖ ਜੀ ਜੋ ਵਸੂਲੀ ਦੀ ਮੰਗ ਕਰ ਰਹੇ ਸਨ, ਉਹ ਆਪਣੇ ਲਈ ਕਰ ਰਹੇ ਸਨ ਜਾਂ ਆਪਣੀ ਪਾਰਟੀ ਲਈ ਕਰ ਰਹੇ ਸਨ ਜਾਂ ਪੂਰੀ ਸਰਕਾਰ ਲਈ ਕਰ ਰਹੇ ਸਨ?
ਸਵਾਲਾਂ ਦੇ ਘੇਰੇ ਵਿੱਚ ਉਧਵ ਠਾਕਰੇ ਦੀ ਖਾਮੋਸ਼ੀ: BJP
ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੁੱਖ ਮੰਤਰੀ ਉਧਵ ਠਾਕਰੇ ਖਾਮੋਸ਼ ਹਨ। ਸ਼ਰਦ ਪਵਾਰ ਕਹਿੰਦੇ ਹਨ ਕਿ ਮੰਤਰੀ ਬਾਰੇ ਮੁੱਖ ਮੰਤਰੀ ਫੈਸਲਾ ਕਰਦੇ ਹਨ ਅਤੇ ਕਾਂਗਰਸ ਅਤੇ ਸ਼ਿਵਸੇਨਾ ਕਹਿੰਦੀ ਹੈ ਅਨਿਲ ਦੇਸ਼ਮੁੱਖ ਬਾਰੇ NCP ਫੈਸਲਾ ਕਰੇਗੀ। ਅੱਜ ਕਮਾਲ ਹੋ ਗਿਆ ਕਿ ਸ਼ਰਦ ਪਵਾਰ ਤੋਂ ਮਨਜੂਰੀ ਤੋਂ ਬਾਅਦ ਮੁੱਖ ਮੰਤਰੀ ਨੂੰ ਅਸਤੀਫਾ ਸੌਂਪਿਆ ਗਿਆ।
ਉਨ੍ਹਾਂ ਨੇ ਇੱਕ ਵਾਰ ਫਿਰ ਪੁੱਛਿਆ ਕਿ ਜੇਕਰ ਮੁੰਬਈ ਦਾ ਟਾਰਗੇਟ 100 ਕਰੋਡ਼ ਹਰ ਮਹੀਨੇ ਦਾ ਸੀ, ਤਾਂ ਪੂਰੇ ਮਹਾਰਾਸ਼ਟਰ ਦਾ ਕਿੰਨਾ ਸੀ ਅਤੇ ਇਹ ਇੱਕ ਮੰਤਰੀ ਦਾ ਟਾਰਗੇਟ ਸੀ ਤਾਂ ਬਾਕੀ ਮੰਤਰੀਆਂ ਦਾ ਕਿੰਨਾ ਸੀ?
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
CRPF ਦਾ ਹੀਰੋ ਕਮਾਂਡਰ ਸੰਦੀਪ, ਜ਼ਖ਼ਮੀ ਹੋਣ ਦੇ ਬਾਵਜੂਦ ਨਕਸਲੀਆਂ ਦਾ ਡਟ ਕੇ ਕੀਤਾ ਮੁਕਾਬਲਾ
NEXT STORY