ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਮੋਦੀ ਸਰਕਾਰ ਅਤੇ ਈਡੀ 'ਤੇ ਲੱਗ ਰਹੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਇਹ ਇਲਜ਼ਾਮ ਕਿ ਭਾਜਪਾ ਈਡੀ ਦੀ ਵਰਤੋਂ ਪਾਰਟੀਆਂ ਤੋੜਨ ਜਾਂ ਨੇਤਾਵਾਂ ਨੂੰ ਡਰਾਉਣ ਲਈ ਕਰ ਰਹੀ ਹੈ, ਪੂਰੀ ਤਰ੍ਹਾਂ ਬੇਬੁਨਿਆਦ ਹਨ।
ਆਰ.ਪੀ. ਸਿੰਘ ਨੇ ਪੰਜਾਬ ਦੇ ਮੰਤਰੀ ਲਾਲਜੀਤ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਅਤੇ ਕਤਲ ਦੇ ਮਾਮਲਿਆਂ 'ਚ ਜੇਲ੍ਹ 'ਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੰਤਰੀ ਨੇ ਇਕ ਸਰਕਾਰੀ ਅਧਿਕਾਰੀ 'ਤੇ ਕਿਸੇ ਖਾਸ ਵਿਅਕਤੀ ਨੂੰ ਠੇਕਾ ਦੇਣ ਲਈ ਨਾਜਾਇਜ਼ ਦਬਾਅ ਪਾਇਆ ਸੀ। ਜਦੋਂ ਅਧਿਕਾਰੀ ਨੇ ਮਨ੍ਹਾ ਕੀਤਾ, ਤਾਂ ਉਸ 'ਤੇ ਇੰਨਾ ਦਬਾਅ ਬਣਾਇਆ ਗਿਆ ਕਿ ਉਸ ਨੇ ਅੰਤ 'ਚ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਹ ਅਧਿਕਾਰੀ ਆਪਣੇ ਪਿੱਛੇ ਭ੍ਰਿਸ਼ਟਾਚਾਰ ਦਾ ਪੂਰਾ ਹਿਸਾਬ-ਕਿਤਾਬ ਲਿਖ ਕੇ ਛੱਡ ਗਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਗੰਭੀਰ ਮਾਮਲਿਆਂ 'ਚ ਸ਼ਾਮਲ ਨੇਤਾਵਾਂ ਵਿਰੁੱਧ ਕਾਰਵਾਈ ਨੂੰ ਗਲਤ ਕਿਵੇਂ ਠਹਿਰਾਇਆ ਜਾ ਸਕਦਾ ਹੈ?
ਬੁਲਾਰੇ ਨੇ 'ਆਪ' ਆਗੂ ਸੰਜੀਵ ਅਰੋੜਾ ਨੂੰ ਬਾਰੇ ਕਿਹਾ ਕਿ ਉਨ੍ਹਾਂ ਵਿਰੁੱਧ ਲੈਂਡ ਯੂਜ਼ ਚੇਂਜ (CLU) ਦੇ ਮਾਮਲੇ ਚੱਲ ਰਹੇ ਹਨ, ਜਿੱਥੇ ਜ਼ਮੀਨਾਂ ਕਿਸੇ ਹੋਰ ਕੰਮ ਲਈ ਲਈਆਂ ਗਈਆਂ ਸਨ ਪਰ ਵਰਤੋਂ ਕਿਸੇ ਹੋਰ ਮਕਸਦ ਲਈ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ 'ਤੇ ਵਿਦੇਸ਼ਾਂ 'ਚ ਪੈਸਾ ਗੈਰ-ਕਾਨੂੰਨੀ ਤਰੀਕੇ ਨਾਲ ਭੇਜਣ ਦੇ ਵੀ ਦੋਸ਼ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ।
ਆਰ.ਪੀ. ਸਿੰਘ ਨੇ ਪੰਜਾਬ 'ਚ ਹੋਈ ਇਕ ਤਾਜ਼ਾ ਰੇਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ 'ਆਪ' ਨਾਲ ਜੁੜੇ ਇਕ ਵਿਅਕਤੀ ਦੇ ਘਰ ਜਦੋਂ ਛਾਪਾ ਮਾਰਿਆ ਗਿਆ, ਤਾਂ ਉਸ ਨੇ ਆਪਣੀ ਛੱਤ ਤੋਂ ਕਰੰਸੀ ਅਤੇ ਨੋਟਾਂ ਨਾਲ ਭਰੇ ਵੱਡੇ-ਵੱਡੇ ਅਟੈਚੀ ਹੇਠਾਂ ਸੁੱਟ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ 'ਚ ਪੂਰੀ ਤਰ੍ਹਾਂ ਡੁੱਬੀ ਹੋਈ ਹੈ। ਭਾਜਪਾ ਬੁਲਾਰੇ ਨੇ ਅੰਤ 'ਚ ਕਿਹਾ ਕਿ ਜਦੋਂ ਵੀ ਭ੍ਰਿਸ਼ਟਾਚਾਰ ਵਿਰੁੱਧ ਕੋਈ ਕਾਰਵਾਈ ਹੁੰਦੀ ਹੈ, ਚਾਹੇ ਉਹ ਸਥਾਨਕ ਦਬਾਅ ਕਾਰਨ ਹੋਵੇ ਜਾਂ ਈਡੀ ਦੀ ਜਾਂਚ ਰਾਹੀਂ ਤਾਂ ਇਹ ਨੇਤਾ 'ਹਾਏ-ਤੌਬਾ' ਮਚਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਆਪਣੇ ਗੁਨਾਹਾਂ ਨੂੰ ਲੁਕਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੀ ਥਾਂ ਡਾਂਗਾਂ ਮਾਰ ਰਹੀ ਹੈ ਸਰਕਾਰ : ਰਾਹੁਲ ਗਾਂਧੀ
NEXT STORY