ਨਵੀਂ ਦਿੱਲੀ- ਚੋਣਾਵੀ ਟਰੱਸਟ ਦੇ ਮਾਧਿਅਮ ਨਾਲ 2019-20 'ਚ ਭਾਜਪਾ ਨੂੰ ਚੰਦੇ ਦੇ ਰੂਪ 'ਚ 276.45 ਕਰੋੜ ਰੁਪਏ ਮਿਲੇ, ਜੋ ਸਾਰੇ ਸਿਆਸੀ ਦਲਾਂ ਨੂੰ ਮਿਲ ਚੁਕੇ ਚੰਗੇ ਦੀ 76.17 ਫੀਸਦੀ ਰਾਸ਼ੀ ਹੈ। ਇਹ ਜਾਣਕਾਰੀ ਚੋਣ ਅਧਿਕਾਰ ਸਮੂਹ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦੀ ਰਿਪੋਰਟ 'ਚ ਦਿੱਤੀ ਗਈ ਹੈ। ਰਿਪੋਰਟ ਅਨੁਸਾਰ, ਚੰਦਾ ਮਿਲਣ ਦੇ ਮਾਮਲੇ 'ਚ ਭਾਜਪਾ ਤੋਂ ਬਾਅਦ ਕਾਂਗਰਸ ਦੂਜੇ ਸਥਾਨ 'ਤੇ ਰਹੀ, ਜਿਸ ਨੂੰ 58 ਕਰੋੜ ਰੁਪਏ ਮਿਲੇ, ਜੋ ਸਾਰੇ 7 ਚੋਣਾਵੀ ਟਰੱਸਟਾਂ ਤੋਂ ਸਾਰੇ ਸਿਆਸੀ ਦਲਾਂ ਨੂੰ ਮਿਲੇ ਕੁਲ ਚੰਦੇ ਦੀ 15.98 ਫੀਸਦੀ ਰਾਸ਼ੀ ਹੈ। ਚੋਣਾਵੀ ਟਰੱਸਟ ਦੀ ਵਿੱਤ ਸਾਲ 2019-20 'ਚ ਚੰਦਾ ਸੰਬੰਧੀ ਰਿਪੋਰਟ ਦਾ ਵਿਸ਼ਲੇਸ਼ਣ ਕਰਨ ਵਾਲੀ ਏ.ਡੀ.ਆਰ. ਦੀ ਰਿਪੋਰਟ 'ਚ ਕਿਹਾ ਗਿਆ ਕਿ ਚੋਣਾਵੀ ਟਰੱਸਟ ਨੂੰ ਚੰਦਾ ਦੇਣ ਵਾਲੇ ਸੀਨੀਅਰ ਚੰਦਾ ਪ੍ਰਦਾਤਾਵਾਂ 'ਚ ਜੇ.ਐੱਸ.ਡਬਲਿਊ., ਅਪੋਲੋ ਟਾਇਰਜ਼, ਇੰਡੀਆਬੁਲਜ਼, ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਡੀ.ਐੱਲ.ਐੱਫ. ਸਮੂਹ ਸ਼ਾਮਲ ਹਨ। ਜੇ.ਐੱਸ.ਡਬਲਿਊ. ਸਟੀਲ ਲਿਮਟਿਡ ਨੇ ਸਾਰੇ ਚੰਦਾ ਪ੍ਰਦਾਤਾਵਾਂ 'ਚੋਂ ਸਭ ਤੋਂ ਵੱਧ 39.10 ਕਰੋੜ ਰੁਪਏ ਦਾ ਚੰਦਾ ਦਿੱਤਾ। ਚੰਦਾ ਦੇਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਅਪੋਲੋ ਟਾਇਰਜ਼ ਨੇ ਸਭ ਤੋਂ ਵੱਧ 30 ਕਰੋੜ ਰੁਪਏ ਦਾ ਚੰਦਾ ਦਿੱਤਾ। ਉੱਥੇ ਹੀ ਇੰਡੀਆਬੁਲਜ਼ ਨੇ ਵੱਖ-ਵੱਖ ਚੋਣਾਵੀ ਟਰੱਸਟ ਨੂੰ 25 ਕਰੋੜ ਰੁਪਏ ਦਾ ਚੰਦਾ ਦਿੱਤਾ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿੱਤ ਸਾਲ 2019-20 'ਚ ਵੱਖ-ਵੱਖ ਟਰੱਸਟ ਨੂੰ 18 ਲੋਕਾਂ ਨੇ ਵੀ ਚੰਦਾ ਪ੍ਰਦਾਨ ਕੀਤਾ। ਇਨ੍ਹਾਂ 'ਚੋਂ 10 ਲੋਕਾਂ ਨੇ ਪਰੂਡੈਂਡ ਇਲੈਕਟੋਰਲ ਟਰੱਸਟ ਨੂੰ 2.87 ਕਰੋੜ ਰੁਪਏ ਦਾ ਚੰਦਾ ਦਿੱਤਾ। ਚਾਰ ਲੋਕਾਂ ਨੇ ਸਮਾਲ ਡੋਨੇਸ਼ਨਜ਼ ਇਲੈਕਟੋਰਲ ਟਰੱਸਟ ਨੂੰ 5.50 ਲੱਖ ਰੁਪਏ ਅਤੇ 4 ਲੋਕਾਂ ਨੇ ਸਵਦੇਸ਼ੀ ਇਲੈਕਟੋਰਲ ਟਰੱਸਟ ਨੂੰ ਕੁੱਲ ਇਕ ਲੱਖ ਰੁਪਏ ਦਾ ਚੰਦਾ ਦਿੱਤਾ। ਇਸ 'ਚ ਕਿਹਾ ਗਿਆ,''ਭਾਜਪਾ ਨੂੰ ਚੰਦੇ ਦੇ ਰੂਪ 'ਚ 276.45 ਕਰੋੜ ਰੁਪਏ ਮਿਲੇ, ਜੋ ਸਾਰੇ ਸਿਆਸੀ ਦਲਾਂ ਨੂੰ ਮਿਲੇ ਕੁੱਲ ਚੰਦੇ ਦੀ 76.17 ਫੀਸਦੀ ਰਾਸ਼ੀ ਹੈ। ਇਸ ਤੋਂ ਬਾਅਦ ਕਾਂਗਰਸ ਨੂੰ 58 ਕਰੋੜ ਰੁਪਏ ਮਿਲੇ, ਜੋ ਸਾਰੇ 7 ਚੋਣਾਵੀ ਟਰੱਸਟ ਤੋਂ ਸਾਰੇ ਸਿਆਸੀ ਦਲਾਂ ਨੂੰ ਮਿਲੇ ਕੁਲ ਚੰਦੇ ਦੀ 15.98 ਫੀਸਦੀ ਹੈ।'' ਰਿਪੋਰਟ 'ਚ ਕਿਹਾ ਗਿਆ ਕਿ ਆਪ, ਜਨਤਾ ਦਲ (ਯੂ), ਲੋਜਪਾ, ਸ਼੍ਰੋਮਣੀ ਅਕਾਲੀ ਦਲ, ਇਨੈਲੋ ਸਮੇਤ ਹੋਰ 12 ਦਲਾਂ ਨੂੰ ਸਮੂਹਕ ਰੂਪ ਨਾਲ ਕੁਲ 25.4652 ਕਰੋੜ ਰੁਪਏ ਦਾ ਚੰਦਾ ਮਿਲਿਆ।
ਚੋਣ ਕਮਿਸ਼ਨ ਨੇ ਪਾਰਦਰਸ਼ਤਾ ਲਈ ਚੋਣਾਵੀ ਟਰੱਸਟ ਨੂੰ ਮਿਲੇ ਚੰਦੇ ਅਤੇ ਉਨ੍ਹਾਂ ਵਲੋਂ ਇਸ ਨੂੰ ਸਿਆਸੀ ਦਲਾਂ ਨੂੰ ਜਾਰੀ ਕਰਨ ਸੰਬੰਧੀ ਰਿਪੋਰਟ ਜਮ੍ਹਾ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਹ ਦਿਸ਼ਾ-ਨਿਰਦੇਸ਼ ਜਨਵਰੀ 2013 ਤੋਂ ਬਾਅਦ ਬਣੇ 7 ਚੋਣਾਵੀ ਟਰੱਸਟ- ਸਤਯ ਇਲੈਕਟੋਰੇਲ ਟਰੱਸਟ, ਪ੍ਰਤੀਨਿਧੀ ਇਲੈਕਟੋਰਲ ਟਰੱਸਟ, ਪੀਪਲਜ਼ ਇਲੈਕਟੋਰਲ ਟਰੱਸਟ, ਪ੍ਰੋਗ੍ਰੇਸਿਵ ਇਲੈਕਟੋਰੇਲ ਟਰੱਸਟ, ਜਨਹਿੱਤ ਇਲੈਕਟੋਰੇਲ ਟਰੱਸਟ, ਬਜਾਜ ਇਲੈਕਟੋਰੇਲ ਟਰੱਸਟ ਅਤੇ ਜਨਪ੍ਰਗਤੀ ਇਲੈਕਟੋਰੇਲ ਟਰੱਸਟ ਨੂੰ ਜਾਰੀ ਕੀਤੇ ਗਏ ਸਨ। ਕੇਂਦਰੀ ਸਿੱਧਾ ਟੈਕਸ ਬੋਰਡ 'ਚ ਰਜਿਸਟਰਡ 21 ਚੋਣਾਵੀ ਟਰੱਸਟਾਂ 'ਚੋਂ 14 ਨੇ 2019-20 ਦਾ ਚੰਦਾ ਸੰਬੰਧੀ ਆਪਣਾ ਵੇਰਵਾ ਚੋਣਕਮਿਸ਼ਨ ਕੋਲ ਜਮ੍ਹਾ ਕੀਤਾ, ਜਿਨ੍ਹਾਂ 'ਚੋਂ ਸਿਰਫ਼ 7 ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਇਸ ਸਾਲ ਕੋਈ ਨਾ ਕੋਈ ਚੰਦਾ ਮਿਲਿਆ ਸੀ।
‘ਮੋਦੀ ਸਰਨੇਮ’ ’ਤੇ ਟਿੱਪਣੀ ਕਰ ਫਸੇ ਰਾਹੁਲ ਗਾਂਧੀ, ਸੂਰਤ ਕੋਰਟ ’ਚ ਪੇਸ਼ੀ ਲਈ ਪਹੁੰਚੇ
NEXT STORY