ਨਵੀਂ ਦਿੱਲੀ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਆਪਣੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ 'ਤੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੀ ਭਾਜਪਾ ਸਰਕਾਰ ਨੂੰ ਆਰਥਿਕ ਅਸਲੀਅਤ 'ਤੇ ਪਰਦਾ ਪਾਉਣ ਦੀ ਬਜਾਏ ਅਰਥ ਵਿਵਸਥਾ 'ਚ ਭਰੋਸਾ ਬਣਾਉਣ ਲਈ ਕੰਮ ਕਰਨਾ ਚਾਹੀਦਾ। ਪ੍ਰਿਯੰਕਾ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ 100 ਦਿਨਾਂ ਦਾ ਜਸ਼ਨ ਮਨਾ ਰਹੀ ਹੈ, ਜੋ ਕਈ ਉਦਯੋਗਿਕ ਖੇਤਰਾਂ ਲਈ 'ਬਰਬਾਦੀ ਦਾ ਜਸ਼ਨ' ਦੀ ਤਰ੍ਹਾਂ ਹੈ।
ਉਦਯੋਗਿਕ ਖੇਤਰਾਂ ਲਈ ਇਹ ਜਸ਼ਨ ਬਰਬਾਦੀ ਵਰਗਾ
ਪ੍ਰਿਯੰਕਾ ਨੇ ਸ਼ਨੀਵਾਰ ਨੂੰ ਟਵੀਟ ਕੀਤਾ,''ਭਾਜਪਾ ਸਰਕਾਰ 100 ਦਿਨ ਦਾ ਜਸ਼ਨ ਮਨਾਉਣ ਜਾ ਰਹੀ ਹੈ ਪਰ ਆਟੋ ਸੈਕਟਰ, ਟਰਾਂਸਪੋਰਟ ਸੈਕਟਰ, ਮਾਈਨਿੰਗ ਸੈਕਟਰ ਨੂੰ ਤਾਂ ਇਹ ਜਸ਼ਨ ਬਰਬਾਦੀ ਵਰਗਾ ਲੱਗੇਗਾ। ਹਰ ਸੈਕਟਰ ਤੋਂ ਇਕ ਤੋਂ ਬਾਅਦ ਇਕ ਪਲਾਂਟ ਬੰਦ ਹੋਣੇ ਅਤੇ ਨੌਕਰੀਆਂ ਜਾਣ ਦੀ ਖਬਰ ਆ ਰਹੀ ਹੈ। ਸਮਾਂ ਜਸ਼ਨ ਮਨਾਉਣ ਦੀ ਬਜਾਏ ਅਰਥ ਵਿਵਸਥਾ 'ਚ ਭਰੋਸਾ ਬਣਾਉਣ ਦਾ ਹੈ। ਕੀ ਸਰਕਾਰ ਕੋਲ ਇਹ ਸੱਚ ਸਵੀਕਾਰ ਕਰਨ ਦਾ ਸਾਹਸ ਹੈ?'' ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਨਿਊਜ਼ ਚੈਨਲ 'ਚ ਚੱਲ ਰਹੀ ਖਬਰ ਦਾ ਵੀਡੀਓ ਵੀ ਪੋਸਟ ਕੀਤਾ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ ਲਗਾਤਾਰ ਘੱਟ ਰਹੀ ਹੈ। ਦੇਸ਼ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਆਟੋ ਸੈਕਟਰ 'ਚ ਆ ਰਹੀ ਭਾਰੀ ਗਿਰਾਵਟ ਕਾਰਨ ਬੰਦ ਪਲਾਂਟ ਬੰਦ ਕਰਨੇ ਪੈ ਰਹੇ ਹਨ।
ਕ੍ਰਿਸ਼ਚੀਅਨ ਮਿਸ਼ੇਲ ਨੂੰ ਝਟਕਾ, ਦਿੱਲੀ ਦੀ ਕੋਰਟ ਨੇ ਖਾਰਜ ਕੀਤੀ ਜ਼ਮਾਨਤ ਪਟੀਸ਼ਨ
NEXT STORY