ਗੁਜਰਾਤ- ਗੁਜਰਾਤ ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ’ਤੇ ਬੀਤੇ ਕੱਲ ਹੋਏ ਹਮਲੇ ਨੂੰ ਲੈ ਕੇ ਸੰਸਦ ਮੈਂਬਰ ਰਾਘਵ ਚੱਢਾ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੇ ਤੇਜ਼ੀ ਨਾਲ ਵੱਧਦੇ ਕਦਮ ਵੇਖ ਕੇ ਭਾਜਪਾ ਹੁਣ ਗੁੰਡਾਗਰਦੀ ਦੀ ਸਿਆਸਤ ’ਤੇ ਉਤਰ ਗਈ ਹੈ। ਸਾਡੇ ਨੇਤਾ ਮਨੋਜ ਸੋਰਾਥੀਆ ’ਤੇ ਕੱਲ ਭਾਜਪਾ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਹਮਲਾ ਕੀਤਾ। ਰਾਘਵ ਨੇ ਕਿਹਾ ਕਿ ਉਹ ਅੱਜ ਗੁਜਰਾਤ ਜਾਣਗੇ।
ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਕੱਲ ਸੂਰਤ ਦੇ ਸਰਥਾਣਾ ਵਿਸਤਾਰ ’ਚ ਆਮ ਆਦਮੀ ਪਾਰਟੀ ਦਫ਼ਤਰ ਨੇੜੇ ‘ਆਪ’ ਪਾਰਟੀ ਵਲੋਂ ਆਯੋਜਿਤ ਗਣੇਸ਼ ਪੰਡਾਲ ’ਚ ਆ ਕੇ ਭਾਜਪਾ ਦੇ ਗੁੰਡਿਆਂ ਨੇ ਪ੍ਰਦੇਸ਼ ਮਹਾਮੰਤਰੀ ਮਨੋਜ ’ਤੇ ਜਾਨਲੇਵਾ ਹਮਲਾ ਕੀਤਾ।
ਦੱਸ ਦੇਈਏ ਗੁਜਰਾਤ ’ਚ ਇਸ ਸਾਲ ਯਾਨੀ ਕਿ 2022 ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹਨ। ਗੁਜਰਾਤ ’ਚ ਆਮ ਆਦਮੀ ਪਾਰਟੀ ਵੀ ਆਪਣੇ ਪੈਰ ਜਮਾਉਣ ਲਈ ਜੀਅ ਤੋੜ ਕੋਸ਼ਿਸ਼ ਕਰ ਰਹੀ ਹੈ।
NCRB ਰਿਪੋਰਟ ’ਚ ਖ਼ੁਲਾਸਾ; ਉੱਤਰਾਖੰਡ ’ਚ ਵਾਪਰੀਆਂ ਕਤਲ ਅਤੇ ਅਪਰਾਧ ਦੀਆਂ ਸਭ ਤੋਂ ਵੱਧ ਘਟਨਾਵਾਂ
NEXT STORY