ਨੈਸ਼ਨਲ ਡੈਸਕ : ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਲ 2025 ਵਿੱਚ ਹੋਏ ਤਣਾਅ ਦੌਰਾਨ ਚੀਨ ਵੱਲੋਂ ਕੀਤੀ ਗਈ ਕਥਿਤ 'ਵਿਚੋਲਗੀ' ਦੇ ਦਾਅਵੇ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਇਸ ਮੁੱਦੇ 'ਤੇ ਚੀਨ ਦੇ ਦਾਅਵੇ ਦਾ ਸਮਰਥਨ ਕਰਨ ਲਈ ਪਾਕਿਸਤਾਨ 'ਤੇ ਤਿੱਖਾ ਹਮਲਾ ਕੀਤਾ ਹੈ। ਦੂਬੇ ਨੇ ਪਾਕਿਸਤਾਨ ਦੀ ਤੁਲਨਾ ਇੱਕ ਬੇਬਸ ਤੇ ਮਜ਼ਬੂਰ ਗਰੀਬ ਨਾਲ ਕਰਦਿਆਂ ਉਸ ਦਾ ਮਜ਼ਾਕ ਉਡਾਇਆ ਹੈ।
ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ 'ਤੇ ਕੱਸਿਆ ਤੰਜ
ਨਿਸ਼ੀਕਾਂਤ ਦੂਬੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (Twitter) 'ਤੇ ਲਿਖਿਆ ਕਿ ''"ਗਰੀਬ ਦੀ ਲੁਗਾਈ ਸਭ ਦੀ ਭੌਜਾਈ (ਗਰੀਬ ਦੀ ਘਰਵਾਲੀ ਸਭ ਦੀ ਭਾਬੀ)'' ਵਾਲੀ ਗੱਲ ਪਾਕਿਸਤਾਨ 'ਤੇ ਬਿਲਕੁਲ ਸਹੀ ਬੈਠਦੀ ਹੈ। ਉਨ੍ਹਾਂ ਕਿਹਾ ਕਿ ਪੈਸੇ ਦੇ ਲਾਲਚ ਵਿੱਚ ਪਾਕਿਸਤਾਨ ਕਿਸੇ ਵੀ ਹੱਦ ਤੱਕ ਗਿਰ ਸਕਦਾ ਹੈ। ਉਨ੍ਹਾਂ ਮੁਤਾਬਕ ਪਾਕਿਸਤਾਨ ਨੇ ਪਹਿਲਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੰਗ ਰੁਕਵਾਈ, ਫਿਰ ਸਾਊਦੀ ਅਰਬ ਦੇ ਰਾਜਾ ਅਬਦੁਲ ਅਜ਼ੀਜ਼ ਦਾ ਨਾਮ ਲਿਆ ਅਤੇ ਹੁਣ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਗੁਣਗਾਣ ਕਰ ਰਹੇ ਹਨ। ਦੂਬੇ ਨੇ ਸਵਾਲ ਕੀਤਾ ਕਿ ਪੈਸੇ ਲੈਣ ਲਈ ਪਾਕਿਸਤਾਨ ਹੋਰ ਕਿੰਨਾ ਹੇਠਾਂ ਗਿਰੇਗਾ?
ਕੀ ਸੀ ਚੀਨ ਦਾ ਦਾਅਵਾ ਅਤੇ ਪਾਕਿਸਤਾਨ ਦਾ ਪੱਖ?
ਜ਼ਿਕਰਯੋਗ ਹੈ ਕਿ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਦਾਅਵਾ ਕੀਤਾ ਸੀ ਕਿ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਇਆ ਸੰਕਟ ਉਨ੍ਹਾਂ ਮੁੱਖ ਮੁੱਦਿਆਂ ਵਿੱਚੋਂ ਇੱਕ ਸੀ ਜਿਸ ਵਿੱਚ ਚੀਨ ਨੇ ਸਫਲਤਾਪੂਰਵਕ ਵਿਚੋਲਗੀ ਕੀਤੀ ਸੀ। ਭਾਰਤ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ, ਪਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਚੀਨੀ ਲੀਡਰਸ਼ਿਪ 6 ਤੋਂ 10 ਮਈ ਦੇ ਵਿਚਕਾਰ ਦੋਵਾਂ ਦੇਸ਼ਾਂ ਦੇ ਲਗਾਤਾਰ ਸੰਪਰਕ ਵਿੱਚ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਦੇਸ਼ ਦੀ ਪਹਿਲੀ 'ਵੰਦੇ ਭਾਰਤ ਸਲੀਪਰ' ਟਰੇਨ ਤਿਆਰ, ਜਾਣੋ ਕੀ ਹਨ ਇਸ ਦੀਆਂ ਖ਼ਾਸ ਵਿਸ਼ੇਸ਼ਤਾਵਾਂ
NEXT STORY