ਨਵੀਂ ਦਿੱਲੀ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟਰੇਨ ਦਾ ਨਿਰੀਖਣ ਕੀਤਾ। ਇਹ ਟਰੇਨ ਯਾਤਰੀਆਂ ਨੂੰ ਇਕ ਸ਼ਾਨਦਾਰ ਅਤੇ ਆਰਾਮਦਾਇਕ ਸਫ਼ਰ ਦਾ ਅਨੁਭਵ ਕਰਵਾਏਗੀ। ਰੇਲ ਮੰਤਰੀ ਅਨੁਸਾਰ, ਇਹ ਟਰੇਨ ਆਸਾਮ ਦੇ ਗੁਹਾਟੀ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ ਵਿਚਕਾਰ ਚਲਾਈ ਜਾਵੇਗੀ, ਜਿਸ ਨੂੰ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਯਾਤਰੀਆਂ ਲਈ ਆਧੁਨਿਕ ਸੁਵਿਧਾਵਾਂ ਸਰੋਤਾਂ ਅਨੁਸਾਰ, ਇਸ ਟਰੇਨ 'ਚ ਯਾਤਰੀਆਂ ਦੀ ਸਹੂਲਤ ਲਈ ਕਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ:
ਸੀਟਾਂ ਅਤੇ ਡਿਜ਼ਾਈਨ: ਉੱਪਰਲੀ ਸੀਟ 'ਤੇ ਜਾਣ ਲਈ ਅਤਿ-ਆਧੁਨਿਕ ਪੌੜੀਆਂ ਲਗਾਈਆਂ ਗਈਆਂ ਹਨ। ਹਰ ਸੀਟ ਕੋਲ ਮੋਬਾਈਲ ਅਤੇ ਕੱਪੜੇ ਟੰਗਣ ਲਈ ਹੈਂਗਰ ਅਤੇ ਇਕ ਬੈੱਲ ਸਵਿੱਚ ਦਿੱਤਾ ਗਿਆ ਹੈ।
ਰੋਸ਼ਨੀ ਅਤੇ ਸ਼ੀਸ਼ੇ: ਟਰੇਨ ਦੇ ਸ਼ੀਸ਼ੇ ਇਸ ਤਰ੍ਹਾਂ ਦੇ ਹਨ ਕਿ ਯਾਤਰੀ ਆਪਣੀ ਲੋੜ ਅਨੁਸਾਰ ਰੋਸ਼ਨੀ ਨੂੰ ਕੰਟਰੋਲ ਕਰ ਸਕਦੇ ਹਨ।
ਸਫਾਈ ਅਤੇ ਟਾਇਲਟ: ਟਰੇਨ 'ਚ ਅਤਿ-ਆਧੁਨਿਕ ਟਾਇਲਟ ਲਗਾਏ ਗਏ ਹਨ, ਜਿੱਥੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਵਿਸ਼ੇਸ਼ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਸਫਾਈ ਲਈ ਡਿਸਇਨਫੈਕਟੈਂਟ ਤਕਨੀਕ ਦੀ ਵਰਤੋਂ ਕੀਤੀ ਗਈ ਹੈ।
ਰਾਜਧਾਨੀ ਐਕਸਪ੍ਰੈਸ ਤੋਂ ਬਾਅਦ ਵੱਡਾ ਬਦਲਾਅ
ਰੇਲ ਮੰਤਰੀ ਨੇ ਦੱਸਿਆ ਕਿ 1970 ਦੇ ਦਹਾਕੇ 'ਚ ਸ਼ੁਰੂ ਹੋਈ ਰਾਜਧਾਨੀ ਐਕਸਪ੍ਰੈਸ ਤੋਂ ਬਾਅਦ ਵੰਦੇ ਭਾਰਤ ਸਲੀਪਰ ਭਾਰਤੀ ਰੇਲਵੇ 'ਚ ਇਕ ਬਹੁਤ ਵੱਡਾ ਬਦਲਾਅ ਹੈ। ਇਸ ਟਰੇਨ 'ਚ ਖਾਣੇ, ਚਾਦਰਾਂ ਅਤੇ ਕੰਬਲਾਂ ਦੀ ਗੁਣਵੱਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਯਾਤਰਾ ਨੂੰ ਸੁਖਦ ਬਣਾਉਣ ਲਈ ਨਰਮ ਸੀਟਾਂ, ਕੋਚਾਂ ਵਿਚਕਾਰ ਆਟੋਮੈਟਿਕ ਦਰਵਾਜ਼ੇ, ਬਿਹਤਰ ਸਸਪੈਂਸ਼ਨ ਅਤੇ ਘੱਟ ਸ਼ੋਰ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਸੁਰੱਖਿਆ ਅਤੇ ਤਕਨੀਕ ਸੁਰੱਖਿਆ ਦੇ ਲਿਹਾਜ਼ ਨਾਲ ਇਹ ਟਰੇਨ ਕਾਫੀ ਉੱਨਤ ਹੈ। ਇਸ 'ਚ 'ਕਵਚ' (Kavach) ਸੁਰੱਖਿਆ ਪ੍ਰਣਾਲੀ ਅਤੇ ਐਮਰਜੈਂਸੀ ਟਾਕ-ਬੈਕ ਸਿਸਟਮ ਲਗਾਇਆ ਗਿਆ ਹੈ। ਲੋਕੋ ਪਾਇਲਟ (ਡਰਾਈਵਰ) ਲਈ ਵੀ ਆਧੁਨਿਕ ਕੰਟਰੋਲ ਅਤੇ ਸੇਫਟੀ ਸਿਸਟਮ ਵਾਲਾ ਐਡਵਾਂਸ ਕੈਬਿਨ ਤਿਆਰ ਕੀਤਾ ਗਿਆ ਹੈ। ਇਸ ਦਾ ਬਾਹਰੀ ਰੂਪ ਕਾਫੀ ਆਕਰਸ਼ਕ ਅਤੇ ਐਰੋਡਾਇਨਾਮਿਕ (ਹਵਾ ਦੇ ਵੇਗ ਨੂੰ ਕੱਟਣ ਵਾਲਾ) ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਾਰਾਣਸੀ ‘ਚ 72ਵਾਂ ਨੈਸ਼ਨਲ ਵਾਲੀਬਾਲ ਟੂਰਨਾਮੈਂਟ: PM ਮੋਦੀ ਵੀਡੀਓ ਕਾਨਫਰੰਸ ਰਾਹੀਂ ਕਰਨਗੇ ਉਦਘਾਟਨ
NEXT STORY