ਨਵੀਂ ਦਿੱਲੀ- ਇਸ ਸਾਲ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 32 ਰੈਲੀਆਂ ਅਤੇ 6 ਰੋਡ ਸ਼ੋਅ ਕਰਵਾਉਣ ਦੀ ਤਿਆਰੀ ਕੀਤੀ ਹੈ। ਚੋਣ ਰੈਲੀ ਤੋਂ ਪਹਿਲਾਂ ਪੀ.ਐੱਮ. 5 ਸੂਬਿਆਂ 'ਚ 2 ਤੋਂ ਤਿੰਨ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ ਅਤੇ ਆਮ ਸਭਾ ਕਰਨਗੇ। ਹਾਲਾਂਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਅਜੇ ਪੀ.ਐੱਮ.ਓ. ਵਲੋਂ ਹਰੀ ਝੰਡੀ ਨਹੀਂ ਮਿਲੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ 'ਚ 11, ਰਾਜਸਥਾਨ 'ਚ 9, ਛੱਤੀਸਗੜ੍ਹ 'ਚ 6, ਤੇਲੰਗਾਨਾ 'ਚ 4 ਅਤੇ ਮਣੀਪੁਰ 'ਚ 2 ਚੋਣ ਰੈਲੀਆਂ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ 'ਚ 2 ਤੋਂ ਇਲਾਵਾ ਹੋਰ ਚਾਰ ਸੂਬਿਆਂ 'ਚ ਇਕ-ਇਕ ਰੋਡ ਸ਼ੋਅ ਹੋ ਸਕਦਾ ਹੈ। ਭਾਜਪਾ ਦੇ ਇਕ ਸੀਨੀਅਰ ਨੇਤਾ ਅਨੁਸਾਰ ਭਾਵੇਂ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਦੀਆਂ ਚੋਣਾਂ ਪੀ.ਐੱਮ. ਦੀ ਲੋਕਪ੍ਰਿਯਤਾ ਭਾਜਪਾ ਦੇ ਪੱਖ 'ਚ ਰੁਝਾਨ ਨੂੰ ਮੋੜਦੀ ਹੈ।
ਇਨਸਾਨੀਅਤ ਸ਼ਰਮਸਾਰ: ਹਿੰਦੂ ਨੌਜਵਾਨ ਦੇ ਗਲੇ 'ਚ ਪੱਟਾ ਪਾ ਕੇ ਬਣਾਇਆ ਕੁੱਤਾ, ਭੌਂਕਣ ਲਈ ਕੀਤਾ ਮਜ਼ਬੂਰ
NEXT STORY