ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਸ਼ਨੀਵਾਰ ਨੂੰ ਵਿਰੋਧੀਆਂ 'ਤੇ ਵਿਅੰਗ ਕਸਦੇ ਹੋਏ ਕਿਹਾ ਕਿ ਹੋਰ ਸਾਰੀਆਂ ਪਾਰਟੀਆਂ ਵੰਸ਼ਵਾਦ ਦੀ ਸਿਆਸਤ ਤਕ ਦੀ ਸੀਮਿਤ ਹੈ ਜਦੋਂਕਿ ਭਾਜਪਾ ਇਕਮਾਤਰ ਅਜਿਹੀ ਪਾਰਟੀ ਹੈ ਜਿਸ ਵਿਚ ਸਾਧਾਰਣ ਪਰਿਵਾਰਾਂ ਤੋਂ ਆਉਣ ਵਾਲੇ ਲੋਕ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ। ਭਾਜਪਾ ਦੀ ਆਨਲਾਈਨ ਮੈਂਬਰਸ਼ਿਪ ਮੁਹਿੰਮ ਸਮਾਰੋਹ 'ਚ ਇਥੇ ਨੱਢਾ ਨੇ ਕਿਹਾ ਕਿ ਭਾਜਪਾ 'ਚ ਸਾਰਿਆਂ ਨੂੰ ਸਮਾਨ ਅਧਿਕਾਰ ਅਤੇ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਸਿਰਫ ਵੰਸ਼ਵਾਦ ਦੀ ਰਾਜਨੀਤੀ ਤਕ ਦੀ ਸੀਮਿਤ ਹਨ... ਜਾਂ ਕੁਝ ਪਾਰਟੀਆਂ ਕਿਸੇ ਖਾਸ ਭਾਈਚਾਰੇ ਦੀ ਨੁਮਾਇੰਦਗੀ ਕਰਦੀਆਂ ਹਨ... ਭਾਜਪਾ ਹੀ ਇਕਮਾਤਰ ਅਜਿਹੀ ਪਾਰਟੀ ਹੈ ਜਿਸ ਵਿਚ ਸਾਧਾਰਣ ਪਰਿਵਾਰ ਤੋਂ ਆਉਣ ਵਾਲੇ ਲੋਕ ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹਨ, ਜਿਵੇਂ ਕਿ ਨਰਿੰਦਰ ਮੋਦੀ।
ਨੱਢਾ ਨੇ ਕਿਹਾ ਕਿ ਸਾਡੀ ਪਾਰਟੀ 'ਚ ਸਾਰਿਆਂ ਨੂੰ ਸਮਾਨ ਅਧਿਕਾਰ ਅਤੇ ਮੌਕੇ ਮਿਲਦੇ ਹਨ। ਦੂਜੀਆਂ ਪਾਰਟੀਆਂ 'ਚ ਤੁਸੀਂ ਤਾਂ ਹੀ ਪ੍ਰਧਾਨ ਬਣ ਸਕਦੇ ਹੋ, ਜਦੋਂ ਤੁਸੀਂ ਕਿਸੇ ਖਾਸ ਪਰਿਵਾਰ, ਖਾਸ ਜਾਤੀ ਆਦਿ ਤੋਂ ਹੋਵੇ ਪਰ ਭਾਜਪਾ ਉਹ ਪਾਰਟੀ ਹੈ ਜੋ ਪੂਰੇ ਸਮਾਜ ਦੀ ਨੁਮਾਇੰਦਗੀ ਕਰਦੀ ਹੈ। ਹਾਲ ਹੀ 'ਚ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 'ਤੇ ਨੱਢਾ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰੀ ਪ੍ਰਧਾਨ, ਸੂਬਾ ਪ੍ਰਧਾਨ, ਮੰਡਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਬੂਥ ਪ੍ਰਧਾਨ... ਸਾਰਿਆਂ ਨੂੰ ਹਰ ਛੇ ਸਾਲ ਬਾਅਦ ਆਪਣੀ ਮੈਂਬਰਸ਼ਿਪ ਰੀਨਿਊ ਕਰਨੀ ਪੈਂਦੀ ਹੈ। ਇਹ ਕਿਸੇ ਹੋਰ ਪਾਰਟੀ ਵਿੱਚ ਸੰਭਵ ਨਹੀਂ ਹੈ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਜਾਂ ਤਾਂ ਇੱਕ ਵਿਸ਼ੇਸ਼ ਜਾਤੀ ਜਾਂ ਇੱਕ ਵਿਸ਼ੇਸ਼ ਭਾਈਚਾਰੇ ਜਾਂ ਇੱਕ ਪਰਿਵਾਰ ਦੀਆਂ ਪਾਰਟੀਆਂ ਹਨ।
ਟਿਕਟ ਨਾ ਮਿਲਣ 'ਤੇ ਸਾਬਕਾ ਮੰਤਰੀ ਬਚਨ ਸਿੰਘ ਆਰੀਆ ਨੇ ਭਾਜਪਾ ਤੋਂ ਦਿੱਤਾ ਅਸਤੀਫਾ
NEXT STORY