ਅਗਰਤਲਾ- ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਮਾਣਿਕ ਸਾਹਾ ਨੇ ਬੁੱਧਵਾਰ ਨੂੰ ਤ੍ਰਿਪੁਰਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਨੇ ਸਾਹਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਮਾਣਿਕ ਸਾਹਾ ਨਾਲ ਰਾਜਪਾਲ ਨੇ ਮੰਤਰੀਆਂ ਨੂੰ ਵੀ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਦੇ ਨਾਲ-ਨਾਲ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਵੀ ਸ਼ਾਮਲ ਰਹੇ।
ਇਹ ਵੀ ਪੜ੍ਹੋ- ਸੰਗਮਾ ਨੇ ਦੂਜੀ ਵਾਰ ਚੁੱਕੀ ਮੇਘਾਲਿਆ ਦੇ CM ਵਜੋਂ ਸਹੁੰ, PM ਮੋਦੀ ਵੀ ਰਹੇ ਮੌਜੂਦ
ਸਹੁੰ ਚੁੱਕ ਸਮਾਗਮ ਵਿਚ ਕੁੱਲ ਮਿਲਾ ਕੇ ਭਾਜਪਾ ਦੇ 8 ਅਤੇ ਉਸ ਦੇ ਸਹਿਯੋਗੀ ਦਲ ਆਈ. ਪੀ. ਐੱਫ. ਟੀ. ਦੇ ਇਕ ਮੈਂਬਰ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਗਿਆ। ਇਨ੍ਹਾਂ 'ਚੋਂ 5 ਨਵੇਂ ਚਿਹਰੇ ਹਨ, ਜਦਕਿ ਪਹਿਲਾਂ ਦੇ ਕੈਬਨਿਟ ਵਿਚ ਸ਼ਾਮਲ ਰਹੇ 4 ਮੰਤਰੀਆਂ ਨੂੰ ਵੀ ਨਵੀਂ ਕੈਬਨਿਟ 'ਚ ਥਾਂ ਮਿਲੀ ਹੈ। ਦੱਸ ਦੇਈਏ ਕਿ 60 ਮੈਂਬਰੀ ਤ੍ਰਿਪੁਰਾ ਵਿਧਾਨ ਸਭਾ 'ਚ ਭਾਜਪਾ ਨੇ 32 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਇਸ ਦੀ ਸਹਿਯੋਗੀ ਇੰਡੀਜੇਨਸ ਪੀਪੁਲਜ਼ ਫਰੰਟ ਆਫ਼ ਤ੍ਰਿਪੁਰਾ (ਆਈ. ਪੀ. ਐੱਫ. ਟੀ.) ਨੂੰ ਵੀ ਇਕ ਸੀਟ ਮਿਲੀ ਹੈ।
ਇਹ ਵੀ ਪੜ੍ਹੋ- ਚਿੱਟ ਫੰਡ ਘਪਲਾ: CBI ਨੇ ਪਰਲਜ਼ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਕੀਤਾ ਗ੍ਰਿਫ਼ਤਾਰ
ਹੋਲੀ ਦੇ ਤਿਉਹਾਰ ਮੌਕੇ ਗੁਜਰਾਤ 'ਚ ਲੱਗੇ ਭੂਚਾਲ ਦੇ ਝਟਕੇ
NEXT STORY