ਕਲਬੁਰਗੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਮਣੀਕਾਂਤ ਰਾਠੌੜ ਨੂੰ ਅੰਨ ਭਾਗਿਆ ਯੋਜਨਾ ਲਈ ਤੈਅ ਚੌਲਾਂ ਦੀ ਚੋਰੀ ਕਰਨ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਾਹਪੁਰ ਪੁਲਸ ਨੇ ਰਾਠੌੜ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਕਲਬੁਰਗੀ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ। ਸੂਤਰਾਂ ਨੇ ਦੱਸਿਆ,''ਮਣੀਕਾਂਤ ਨੂੰ ਯਾਦਗੀਰ ਜ਼ਿਲ੍ਹੇ ਦੇ ਸ਼ਾਹਪੁਰ 'ਚ ਇਕ ਸਰਕਾਰੀ ਗੋਦਾਮ ਤੋਂ 2 ਕਰੋੜ ਰੁਪਏ ਤੋਂ ਵੱਧ ਮੁੱਲ ਦੇ 6077 ਕੁਇੰਟਲ ਚੌਲਾਂ ਦੀ ਚੋਰੀ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ।''
ਭਾਜਪਾ ਆਗੂ ਨੂੰ ਪੁਲਸ ਨੇ ਪੁੱਛ-ਗਿੱਛ ਲਈ ਬੁਲਾਇਆ ਸੀ ਪਰ ਉਨ੍ਹਾਂ ਨੇ ਪੁੱਛ-ਗਿੱਛ ਦੀ ਅਣਦੇਖੀ ਕੀਤੀ। ਇਸ ਕਾਰਨ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਰਾਠੌੜ ਨੇ 2023 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਦੇ ਟਿਕਟ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪੁੱਤ ਪ੍ਰਿਯਾਂਕ ਖੜਗੇ ਖ਼ਿਲਾਫ਼ ਲੜਿਆ ਸੀ ਅਤੇ ਉਹ ਹਾਰ ਗਏ। ਅੰਨ ਭਾਗਿਆ ਯੋਜਨਾ ਦੇ ਅਧੀਨ ਸਮਾਜ ਦੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਹਰੇਕ ਪਰਿਵਾਰ ਦੇ ਮੈਂਬਰ ਨੂੰ ਹਰ ਮਹੀਨੇ 10 ਕਿਲੋਗ੍ਰਾਮ ਅਨਾਜ ਉਪਲੱਬਧ ਕਰਵਾਇਆ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨਾਲ ਮੁਕਾਬਲੇ 'ਚ ਤਿੰਨ ਅੱਤਵਾਦੀ ਢੇਰ, ਏ.ਕੇ.-47 ਰਾਈਫਲ ਸਣੇ ਹੋਰ ਹਥਿਆਰ ਬਰਾਮਦ
NEXT STORY