ਕੋਲਕਾਤਾ- ਪੱਛਮੀ ਬੰਗਾਲ ਦੇ ਪੂਰਬੀ ਬਰਧਮਾਨ ਜ਼ਿਲ੍ਹੇ 'ਚ ਅਣਪਛਾਤੇ ਹਮਲਾਵਰਾਂ ਨੇ ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸ਼ਕਤੀਗੜ੍ਹ ਵਿਖੇ ਇਕ ਮਠਿਆਈ ਦੀ ਦੁਕਾਨ ਦੇ ਬਾਹਰ ਵਾਪਰੀ ਜਦੋਂ ਰਾਜੂ ਝਾਅ ਆਪਣੇ ਦੋਸਤਾਂ ਨਾਲ ਕੋਲਕਾਤਾ ਜਾ ਰਿਹਾ ਸੀ। ਝਾਅ ਜੋ ਇਕ ਕਾਰੋਬਾਰੀ ਵੀ ਸੀ। ਪੱਛਮੀ ਬੰਗਾਲ ਵਿਚ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ। ਸ਼ਕਤੀਗੜ੍ਹ 'ਚ ਹਾਈਵੇਅ 'ਤੇ ਭਾਜਪਾ ਆਗੂ ਦੀ ਕਾਰ 'ਤੇ ਬਦਮਾਸ਼ਾਂ ਨੇ ਕਈ ਰਾਊਂਡ ਫਾਇਰ ਕੀਤੇ। ਉਸ ਦੇ ਦੋਸਤਾਂ ਨੂੰ ਗੋਲੀਆਂ ਲੱਗੀਆਂ ਸਨ। ਹਮਲਾਵਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਰਹੇ।
ਕਾਰ ਵਿਚ ਰਾਜੂ ਸਮੇਤ 3 ਲੋਕ ਸਵਾਰ ਸਨ। ਪੁਲਸ ਮੁਤਾਬਕ ਝਾਅ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹੋਰ ਜ਼ਖਮੀਆਂ ਦਾ ਇਲਾਜ ਚਲ ਰਿਹਾ ਹੈ। ਰਾਜੂ ਝਾਅ 'ਤੇ ਸਿਲਪਾਂਚਲ ਵਿਚ ਗੈਰ-ਕਾਨੂੰਨੀ ਕੋਲਾ ਕਾਰੋਬਾਰ ਸੰਚਾਲਿਤ ਕਰਨ ਦਾ ਵੀ ਦੋਸ਼ ਸੀ। ਤ੍ਰਿਣਮੂਲ ਸਰਕਾਰ ਵਿਚ ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਦਰਜ ਹੋਏ ਸਨ।
ਹਮਲਾਵਰਾਂ ਦਾ ਮਕਸਦ ਅਜੇ ਪਤਾ ਨਹੀਂ ਲੱਗ ਸਕਿਆ ਹੈ। ਬਰਧਮਾਨ ਦੇ SP ਕਾਮਨਾਸਿਸ ਸੇਨ ਨੇ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਉਹ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਆਲੇ-ਦੁਆਲੇ ਦੇ ਖੇਤਰਾਂ ਦੇ ਸੀ.ਸੀ.ਟੀ.ਵੀ ਫੁਟੇਜ ਨੂੰ ਵੀ ਸਕੈਨ ਕਰ ਰਹੇ ਹਨ।
ਸਰਹੱਦੀ ਪ੍ਰਭਾਵਿਤਾਂ ਲਈ ਭਿਜਵਾਈ ਗਈ 704ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY