ਸਪੋਰਟਸ ਡੈਸਕ : ਜਾਮਨਗਰ ਤੋਂ ਭਾਜਪਾ ਉਮੀਦਵਾਰ ਪਤਨੀ ਰਿਵਾਬਾ ਨਾਲ ਕ੍ਰਿਕਟਰ ਰਵਿੰਦਰ ਜਡੇਜਾ ਮੰਗਲਵਾਰ ਨੂੰ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੂੰ ਮਿਲੇ। ਇਸ ਦੌਰਾਨ ਜਡੇਜਾ ਜੋੜੇ ਨੇ ਆਉਣ ਵਾਲੀਆਂ ਚੋਣਾਂ ਬਾਰੇ ਗੱਲਬਾਤ ਕੀਤੀ। ਰਿਬਾਵਾ ਦਾ ਸਿੱਧਾ ਮੁਕਾਬਲਾ ਕਾਂਗਰਸ ਪਾਰਟੀ ਨਾਲ ਜੁੜੀ ਨਨਾਣ ਨਯਨਾਬਾ ਨਾਲ ਹੈ। ਘਰ ਵਿਚ ਹੋਣ ਵਾਲੇ ਇਸ ਮੁਕਾਬਲੇ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਭਾਜਪਾ ਨੇ ਜਾਮਨਗਰ ਉੱਤਰੀ ਦੇ ਮੌਜੂਦਾ ਵਿਧਾਇਕ ਧਰਮਿੰਦਰ ਸਿੰਘ ਜਡੇਜਾ ਦੀ ਥਾਂ ਰਿਵਾਬਾ ਜਡੇਜਾ ਨੂੰ ਟਿਕਟ ਦਿੱਤੀ ਸੀ। ਇਸ ਦੇ ਨਾਲ ਹੀ ਨਯਨਾਬਾ ਕਾਂਗਰਸ ਦੀ ਸਥਾਨਕ ਨੇਤਾ ਹੈ। ਉਨ੍ਹਾਂ ਨੂੰ ਹਾਲ ਹੀ ’ਚ ਵਿਰੋਧੀ ਪਾਰਟੀ ਦੇ ਸੂਬਾ ਮਹਿਲਾ ਵਿੰਗ ’ਚ ਸਕੱਤਰ ਬਣਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਚਾਈਨਾ ਡੋਰ ਨਾਲ ਵਾਪਰੀ ਦੁਖਦਾਇਕ ਘਟਨਾ ਦਾ CM ਮਾਨ ਨੇ ਲਿਆ ਸਖ਼ਤ ਨੋਟਿਸ
ਬੀਤੇ ਐਤਵਾਰ ਹੀ ਜਡੇਜਾ ਨੇ ਟਵਿੱਟਰ ’ਤੇ ਇਕ ਵੀਡੀਓ ਪੋਸਟ ਕਰਕੇ ਆਪਣੀ ਪਤਨੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਗੁਜਰਾਤੀ ’ਚ ਬੋਲਦਿਆਂ ਜਡੇਜਾ ਨੇ ਕਿਹਾ-ਮੇਰੇ ਪਿਆਰੇ ਜਾਮਨਗਰ ਦੇ ਵਾਸੀਓ ਅਤੇ ਸਾਰੇ ਕ੍ਰਿਕਟ ਪ੍ਰਸ਼ੰਸਕ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਇੱਥੇ ਟੀ-20 ਕ੍ਰਿਕਟ ਵਾਂਗ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਭਾਜਪਾ ਨੇ ਮੇਰੀ ਪਤਨੀ ਰਿਵਾਬਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਹ 14 ਨਵੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। ਜਿੱਤ ਦਾ ਮਾਹੌਲ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਹਾਲਾਂਕਿ ਰਵਿੰਦਰ ਦੀ ਅਪੀਲ ਤੋਂ ਬਾਅਦ ਨਯਨਾਬਾ ਨੇ ਵੀ ਰਿਬਾਵਾ ’ਤੇ ਵੀ ਨਿਸ਼ਾਨਾ ਸਾਧਿਆ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਨਯਨਾਬਾ ਨੇ ਕਿਹਾ ਕਿ ਉਹ (ਰਿਵਾਬਾ ਜਡੇਜਾ) ਇਕ ਸੈਲੀਬ੍ਰਿਟੀ ਹਨ। ਮੈਨੂੰ ਨਹੀਂ ਲੱਗਦਾ ਕਿ ਭਾਜਪਾ ਇਹ ਸੀਟ ਜਿੱਤੇਗੀ। ਲੋਕ ਅਜਿਹੇ ਆਗੂ ਚਾਹੁੰਦੇ ਹਨ, ਜੋ ਉਨ੍ਹਾਂ ਦਾ ਕੰਮ ਕਰਨ ਅਤੇ ਸੰਕਟ ਦੀ ਘੜੀ ’ਚ ਉਨ੍ਹਾਂ ਦੇ ਨਾਲ ਖੜ੍ਹੇ ਹੋਣ। ਲੋਕ ਫ਼ੋਨ ਚੁੱਕਣ ਵਾਲੇ ਸਿਆਸਤਦਾਨਾਂ ਨੂੰ ਪਸੰਦ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਉਸ (ਰਿਵਾਬਾ) ਨੂੰ ਜ਼ਿਆਦਾ ਵੋਟਾਂ ਮਿਲਣਗੀਆਂ ਕਿਉਂਕਿ ਉਹ ਸੈਲੀਬ੍ਰਿਟੀ ਹਨ। ਲੋਕ ਜਾਣਦੇ ਹਨ ਕਿ ਮਸ਼ਹੂਰ ਹਸਤੀਆਂ ਲੋਕਾਂ ਦਾ ਕੰਮ ਨਹੀਂ ਕਰਦੀਆਂ।
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਰਿਬਾਵਾ ਦੀ ਮੁਹਿੰਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
NEXT STORY