ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਇੰਦੌਰ ਦੇ ਐੱਮਜੀ ਰੋਡ ਇਲਾਕੇ 'ਚ ਬੁੱਧਵਾਰ ਸਵੇਰੇ ਭਾਜਪਾ ਦੇ ਸਾਬਕਾ ਨੇਤਾ ਮੋਨੂੰ ਕਲਿਆਣੇ ਦੀ ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲੀ ਹੈ। ਭਾਜਪਾ ਨੇਤਾ ਮੋਨੂੰ ਕਲਿਆਣੇ ਦੀ ਤਿੰਨ ਮਹੀਨੇ ਪਹਿਲਾਂ ਜੂਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਅਨੁਸਾਰ ਮ੍ਰਿਤਕਾ ਦੀ ਪਛਾਣ ਮੋਨੂੰ ਕਲਿਆਣੇ ਦੇ ਪਤੀ ਦੀਪਿਕਾ ਕਲਿਆਣੇ (28) ਵਜੋਂ ਹੋਈ ਹੈ। ਮ੍ਰਿਤਕਾਂ ਦੀ ਲਾਸ਼ ਕੋਲ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ।
ਇਹ ਵੀ ਪੜ੍ਹੋ - ਵਿਆਹ ਤੋਂ ਬਾਅਦ ਕੱਪੜੇ ਨਹੀਂ ਪਾ ਸਕਦੀ ਲਾੜੀ, ਜਾਣੋ ਇਹ ਅਨੋਖੀ ਭਾਰਤੀ ਪਰੰਪਰਾ
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਾਜਪਾ ਨੇਤਾ ਦੀ ਪਤਨੀ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਦੇ ਹੋਏ ਪੁਲਸ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਦੀਪਿਕਾ ਕਲਿਆਣੇ ਦੇ ਪਰਿਵਾਰ ਵਾਲੇ ਉਸ ਨੂੰ ਮ੍ਰਿਤਕ ਹਾਲਤ ਵਿੱਚ ਐੱਮਵਾਈ ਹਸਪਤਾਲ ਲੈ ਕੇ ਗਏ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਦੀਪਿਕਾ ਦੀ ਲਾਸ਼ ਕਮਰੇ 'ਚ ਲਟਕਦੀ ਹੋਈ ਮਿਲੀ। ਪੁਲਸ ਅਨੁਸਾਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਸੂਤਰਾਂ ਅਨੁਸਾਰ ਮੋਨੂੰ ਕਲਿਆਣੇ ਨੂੰ ਮੰਤਰੀ ਕੈਲਾਸ਼ ਵਿਜੇਵਰਗੀਆ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਸੀ।
ਇਹ ਵੀ ਪੜ੍ਹੋ - ਵੱਡਾ ਫ਼ੈਸਲਾ: ਜੇਲ੍ਹਾਂ ਦੇ ਕੈਦੀ ਹੁਣ ਵੇਚਣਗੇ ਪੈਟਰੋਲ-ਡੀਜ਼ਲ
ਤਿੰਨ ਪਹਿਲਾਂ ਹੋਇਆ ਸੀ ਭਾਜਪਾ ਨੇਤਾ ਦਾ ਕਤਲ
23 ਜੂਨ ਦੀ ਸਵੇਰ ਨੂੰ ਭਾਜਪਾ ਨੇਤਾ ਮੋਨੂੰ ਜਦੋਂ ਰੈਲੀ ਦੀ ਤਿਆਰੀ ਕਰਕੇ ਘਰ ਪਰਤ ਰਹੇ ਸਨ ਤਾਂ ਬਾਈਕ ਸਵਾਰ ਦੋ ਹਮਲਾਵਰਾਂ ਨੇ ਮੋਨੂੰ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਮੋਨੂੰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ - ਬਿਜਲੀ ਦਾ ਜ਼ਿਆਦਾ ਬਿੱਲ ਆਉਣ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NIA ਨੇ ਤਾਮਿਲਨਾਡੂ ’ਚ 11 ਸ਼ੱਕੀਆਂ ਦੇ ਘਰਾਂ ’ਤੇ ਮਾਰੇ ਛਾਪੇ
NEXT STORY