ਨਵੀਂ ਦਿੱਲੀ- ਭਾਜਪਾ ਨੇਤਾ ਦਲੀਪ ਘੋਸ਼ ਨੇ ਪੱਛਮੀ ਬੰਗਾਲ ਦੀ ਸਰਕਾਰ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ’ਚ ਹੀ ਨਹੀਂ, ਪੱਛਮੀ ਬੰਗਾਲ ’ਚ ਵੀ ਹਿੰਦੂ ਸੁਰੱਖਿਅਤ ਨਹੀਂ ਹਨ ਅਤੇ ਮੁੱਖ ਮੰਤਰੀ ਚੁਪ ਹਨ। ਦਲੀਪ ਘੋਸ਼ ਨੇ ਬੰਗਲਾਦੇਸ਼ ਦੇ ਮੁੱਦੇ ’ਤੇ ਕਿਹਾ ਕਿ ਦੇਸ਼ ਦੀ ਵੰਡ ਦੇ ਬਾਅਦ ਤੋਂ ਹੀ ਬੰਗਲਾਦੇਸ਼ ’ਚ ਹਿੰਦੂਆਂ ’ਤੇ ਜ਼ੁਲਮ ਹੋ ਰਹੇ ਹਨ। ਇਸੇ ਤਰ੍ਹਾਂ ਪੱਛਮੀ ਬੰਗਾਲ ’ਚ ਵੀ ਹਿੰਦੂਆਂ ’ਤੇ ਜ਼ੁਲਮ ਕੀਤਾ ਜਾ ਰਿਹਾ ਹੈ ਪਰ ਸੂਬਾ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
ਐੱਸ. ਆਈ. ਆਰ. ਦੇ ਮੁੱਦੇ ’ਤੇ ਭਾਜਪਾ ਨੇਤਾ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਸਥਿਤੀ ਬਹੁਤ ਗੰਭੀਰ ਹੈ। ਐੱਸ. ਆਈ. ਆਰ. ਦੇ ਵਿਸ਼ੇ ਨੂੰ ਲੈ ਕੇ ਸੁਣਵਾਈ ਸ਼ੁਰੂ ਹੋ ਰਹੀ ਹੈ ਪਰ ਵੋਟਰ ਸੂਚੀ ਸੋਧਣ ਤੋਂ ਬਾਅਦ ਵੱਡੀ ਗਿਣਤੀ ’ਚ ਨਾਂ ਹਟਾਏ ਜਾਣ ਦੀ ਉਮੀਦ ਹੈ। ਕਥਿਤ ਤੌਰ ’ਤੇ ਬੰਗਲਾਦੇਸ਼ੀ ਹੋਣ ਦੇ ਸ਼ੱਕ ’ਚ ਪੱਛਮੀ ਬੰਗਾਲ ਦੇ ਇਕ ਮਜਦੂਰ ਦੀ ਓਡਿਸ਼ਾ ’ਚ ਹੱਤਿਆ ਦੀ ਘਟਨਾ ’ਤੇ ਦਲੀਪ ਘੋਸ਼ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਿਤੇ ਵੀ ਹੋਣ, ਉਹ ਨਿੰਦਣਯੋਗ ਹੈ। ਇਸ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਉੱਨਾਓ ਜਬਰ-ਜ਼ਨਾਹ ਕੇਸ ਦੇ ਮੁੱਦੇ ’ਤੇ ਵੀ ਦਲੀਪ ਘੋਸ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਕੁਲਦੀਪ ਸੇਂਗਰ ਨੂੰ ਮਿਲੀ ਜ਼ਮਾਨਤ ’ਤੇ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਕਾਨੂੰਨ ਦਾ ਰਾਜ ਹੈ। ਉੱਥੋਂ ਦੀ ਸਰਕਾਰ ਇਸ ਸਬੰਧ ’ਚ ਆਪਣਾ ਕੰਮ ਕਰੇਗੀ।
ਓਧਰ, ਤ੍ਰਿਣਮੂਲ ਕਾਂਗਰਸ ਨੇ ਸ਼ਨੀਵਾਰ ਨੂੰ ਚੋਣ ਕਮਿਸ਼ਨ ’ਤੇ ਦੋਸ਼ ਲਾਇਆ ਕਿ ਉਸ ਨੇ 2026 ਦੀਆਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਮਦਦ ਲਈ ਐਸ. ਆਈ. ਆਰ. ਪ੍ਰਕਿਰਿਆ ਤਹਿਤ ਵੋਟਰ ਸੂਚੀ ’ਚੋਂ ਲੱਖਾਂ ਜਾਇਜ਼ ਵੋਟਰਾਂ ਦੇ ਨਾਂ ਹਟਾ ਦਿੱਤੇ। ਤ੍ਰਿਣਮੂਲ ਦੇ ਇਕ ਵਫਦ ਨੇ ਮੁੱਖ ਚੋਣ ਅਧਿਕਾਰੀ ਮਨੋਜ ਅਗਰਵਾਲ ਨਾਲ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ ਅਤੇ ਆਪਣੀਆਂ ਸ਼ਿਕਾਇਤਾਂ ਨੂੰ ਸੂਚੀਬੱਧ ਕਰਦੇ ਹੋਏ ਇਕ ਮੰਗ-ਪੱਤਰ ਸੌਂਪਿਆ। ਵਫਦ ’ਚ ਮੰਤਰੀ ਚੰਦ੍ਰਿਮਾ ਭੱਟਾਚਾਰਿਆ, ਸ਼ਸ਼ੀ ਪਾਂਜਾ, ਅਰੂਪ ਬਿਸਵਾਸ, ਮਾਨਸ ਭੁਈਆਂ ਅਤੇ ਮਲਯ ਘਟਕ ਸ਼ਾਮਲ ਸਨ।
ਛੱਤੀਸਗੜ੍ਹ ’ਚ ਇਕ ਕੋਲਾ ਖਾਨ ਵਿਰੁੱਧ ਭੜਕੀ ਹਿੰਸਾ, 8 ਪੁਲਸ ਮੁਲਾਜ਼ਮਾਂ ਤੇ ਕਈ ਪੇਂਡੂ ਜ਼ਖਮੀ
NEXT STORY