ਮੰਦਸੌਰ— ਮੰਦਸੌਰ ਸੰਸਦੀ ਸੀਟ ਤੋਂ ਸੰਸਦ ਮੈਂਬਰ ਸੁਧੀਰ ਗੁਪਤਾ ਨੂੰ ਇਕ ਵਾਰ ਫਿਰ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਹੋਣ 'ਤੇ ਨੀਮਚ ਤੋਂ ਭਾਜਪਾ ਵਿਧਾਇਕ ਦਿਲੀਪ ਸਿੰਘ ਪਰਿਹਾਰ ਅਤੇ ਨਗਰ ਪਾਲਿਕਾ ਪ੍ਰਧਾਨ ਰਾਕੇਸ਼ ਜੈਨ ਨੂੰ ਬਿਨਾਂ ਮਨਜ਼ੂਰੀ ਜੁਲੂਸ ਕੱਢਣਾ ਮਹਿੰਗਾ ਪੈ ਗਿਆ। ਉਨ੍ਹਾਂ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਕੇ ਸੈਸ਼ਨ ਅਤੇ ਜ਼ਿਲਾ ਅਦਾਲਤ (ਸੀ.ਜੇ.ਐੱਮ.) ਦੇ ਸਾਹਮਣੇ ਪੇਸ਼ ਕੀਤਾ ਗਿਆ। ਕੋਰਟ ਨੇ ਉਨ੍ਹਾਂ ਨੂੰ 5 ਅਪ੍ਰੈਲ ਤੱਕ ਕਨਾਵਟੀ ਜੇਲ ਭੇਜ ਦਿੱਤਾ ਹੈ। ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਜ਼ਮਾਨਤ ਅਤੇ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। 26 ਮਾਰਚ ਨੂੰ ਸੰਸਦ ਮੈਂਬਰ ਗੁਪਤਾ ਦਾ ਮੰਦਸੌਰ ਲੋਕ ਸਭਾ ਤੋਂ ਟਿਕਟ ਪੱਕਾ ਹੁੰਦੇ ਹੀ ਰਾਤ ਨੂੰ ਭਾਜਪਾ ਅਤੇ ਯੂਥ ਮੋਰਚਾ ਦੇ ਵਰਕਰਾਂ ਨੇ ਬਿਨਾਂ ਮਨਜ਼ੂਰੀ ਵਾਹਨ ਰੈਲੀ ਕੱਢੀ। ਕੈਂਟ ਪੁਲਸ ਨੇ ਇਸ ਘਟਨਾ ਦਾ ਨੋਟਿਸ ਲਿਆ। 27 ਮਾਰਚ ਨੂੰ ਵਿਧਾਇਕ, ਨਗਰ ਪਾਲਿਕਾ ਪ੍ਰਧਾਨ ਸਮੇਤ ਭਾਜਪਾ ਨੇਤਾ ਸੰਤੋਸ਼ ਚੋਪੜਾ, ਜੀਤੂ ਤਲਰੇਜਾ, ਆਯੂਸ਼ ਕੋਠਾਰੀ 'ਤੇ ਚੋਣ ਜ਼ਾਬਤਾ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ। ਵੀਰਵਾਰ ਨੂੰ ਗ੍ਰਿਫਤਾਰ ਭਾਜਪਾ ਨੇਤਾਵਾਂ ਨੂੰ ਸੀ.ਜੇ.ਐੱਮ. ਨੀਰਜ ਮਾਲਵੀਏ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।
5 ਅਪ੍ਰੈਲ ਤੱਕ ਭੇਜਿਆ ਜੇਲ
ਸੰਬੰਧਤ ਪੱਖਾਂ ਦੇ ਵਕੀਲਾਂ ਦੀ ਦਲੀਲ ਸੁਣਨ ਅਤੇ ਪੁਰਾਣੇ ਰਿਕਾਰਡ ਨੂੰ ਦੇਖਿਆ ਗਿਆ। ਇਕ ਤੋਂ ਵਧ ਵਾਰ ਚੋਣ ਜ਼ਾਬਤਾ ਦੀ ਉਲੰਘਣਾ ਕਰਨ 'ਤੇ ਵਿਧਾਇਕ ਅਤੇ ਨਗਰ ਪਾਲਿਕਾ ਪ੍ਰਧਾਨ ਨੂੰ 5 ਅਪ੍ਰੈਲ ਤੱਕ ਜੇਲ ਭੇਜ ਦਿੱਤਾ ਗਿਆ। ਬਾਕੀ ਦੇ ਤਿੰਨ ਦੋਸ਼ੀਆਂ ਨੂੰ 10-10 ਹਜ਼ਾਰ ਰੁਪਏ ਦੇ ਮੁਚਲਕੇ 'ਤੇ ਛੱਡ ਦਿੱਤਾ ਗਿਆ। ਭਾਜਪਾ ਨੇਤਾਵਾਂ ਦੇ ਵਕੀਲ ਦਾ ਕਹਿਣਾ ਹੈ ਕਿ ਸੈਸ਼ਨ ਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਿੱਤੀ ਗਈ ਹੈ। ਇਸ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ।
ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY