ਸ਼ਓਪੁਰ (ਮੱਧ ਪ੍ਰਦੇਸ਼)— ਮੱਧ ਪ੍ਰਦੇਸ਼ ਦੇ ਵਿਜੇਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਐੱਮ.ਐੱਲ.ਏ. ਸੀਤਾਰਾਮ ਆਦਿਵਾਸੀ ਨੇ ਦੋਸ਼ ਲਗਾਇਆ ਹੈ ਕਿ ਸ਼ਓਪੁਰ ਜ਼ਿਲਾ ਹਸਪਤਾਲ ਨੇ ਉਨ੍ਹਾਂ ਦੀ ਗਰਭਵਤੀ ਬੇਟੀ ਨੂੰ 12 ਘੰਟਿਆਂ ਤੱਕ ਇਲਾਜ ਲਈ ਇੰਤਜ਼ਾਰ ਕਰਵਾਇਆ ਗਿਆ। ਜ਼ਿਲਾ ਹਸਪਤਾਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੀਤਾਰਾਮ ਆਦਿਵਾਸੀ ਨੇ ਕਿਹਾ,''ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਦਿਖਾਉਂਦੇ ਹੋਏ ਸਾਨੂੰ ਲੰਬਾ ਇੰਤਜ਼ਾਰ ਕਰਵਾਇਆ। ਮੈਂ 18 ਨਵੰਬਰ ਨੂੰ ਆਪਣੀ ਬੇਟੀ ਨੂੰ ਸਵੇਰੇ 9 ਵਜੇ ਦੇ ਨੇੜੇ-ਤੇੜੇ ਭਰਤੀ ਕਰਵਾਇਆ ਸੀ। ਸਾਰੇ ਟੈਸਟ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਬੇਟੀ ਨੂੰ ਸ਼ਿਵਪੁਰੀ ਜਾਂ ਗਵਾਲੀਅਰ ਦੇ ਹਸਪਤਾਲ 'ਚ ਭਰਤੀ ਕਰਵਾਵਾਂ। ਅਸੀਂ ਐਂਬੂਲੈਂਸ ਦਾ ਇੰਤਜ਼ਾਰ ਕੀਤਾ ਪਰ ਉਹ ਵੀ ਸਮੇਂ 'ਤੇ ਨਹੀਂ ਆਈ।'' ਐੱਮ.ਐੱਲ.ਏ. ਨੇ ਅੱਗੇ ਕਿਹਾ,''ਹਸਪਤਾਲ ਵਲੋਂ ਇਹ ਵੀ ਕਿਹਾ ਗਿਆ ਕਿ ਕੁਝ ਕਾਰਨਾਂ ਨਾਲ ਮੇਰੀ ਬੇਟੀ ਦਾ ਸਿਜੇਰੀਅਨ ਆਪਰੇਸ਼ਨ ਕਰਨਾ ਹੋਵੇਗਾ ਪਰ ਬਾਅਦ 'ਚ ਪ੍ਰਾਈਵੇਟ ਹਸਪਤਾਲ 'ਚ ਬੇਟੀ ਦੀ ਆਮ ਡਿਲੀਵਰੀ ਹੋ ਗਈ।''
ਸ਼ਓਪੁਰ ਜ਼ਿਲਾ ਹਸਪਤਾਲ ਵਲੋਂ ਸਿਵਲ ਸਰਜਨ ਡਾ. ਆਰਬੀ ਗੋਇਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ,''ਹਸਪਤਾਲ ਦੇ ਸਟਾਫ਼ ਨੇ ਭਾਜਪਾ ਐੱਮ.ਐੱਲ.ਏ. ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕੁਝ ਮਾਹਰ ਕੈਂਪ ਡਿਊਟੀ 'ਤੇ ਗਏ ਹਨ, ਇਸ ਲਈ ਆਪਰੇਸ਼ਨ ਰਾਤ ਨੂੰ ਹੀ ਹੋ ਸਕੇਗਾ। ਹਸਪਤਾਲ ਦੇ ਲੋਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਗਰਭਵਤੀ ਨੂੰ ਜ਼ਬਰਨ ਪ੍ਰਾਈਵੇਟ ਹਸਪਤਾਲ ਲੈ ਗਏ। ਅਸੀਂ ਇਸ ਲਈ ਐਂਬੂਲੈਂਸ ਦੀ ਵਿਵਸਥਾ ਵੀ ਕੀਤੀ ਸੀ।''
ਏਮਜ਼ ਦੀ ਅਨੋਖੀ ਪਹਿਲ, ਇਨਫੈਕਸ਼ਨ ਤੋਂ ਬਚਣ ਲਈ ਕਹੋ 'ਨਮਸਤੇ'
NEXT STORY