ਨਵੀਂ ਦਿੱਲੀ— ਇਨਫੈਕਸ਼ਨ ਤੋਂ ਬਚਣ ਲਈ ਦਿੱਲੀ ਸਥਿਤ ਏਮਜ਼ ਹਸਪਤਾਲ ਨੇ ਇਕ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ। ਏਮਜ਼ ਨੇ ਇਕ ਨਮਸਤੇ ਮੁਹਿੰਮ ਸ਼ੁਰੂ ਕੀਤੀ ਹੈ। ਇੱਥੇ ਡਾਕਟਰ ਅਤੇ ਨਰਸਾਂ ਲੋਕਾਂ ਦਾ ਸਵਾਗਤ ਹੱਥ ਮਿਲਾ ਕੇ ਨਹੀਂ, ਸਗੋਂ ਕਿ ਨਮਸਤੇ ਨਾਲ ਕਰ ਰਹੇ ਹਨ। ਮਕਸਦ ਸਾਫ ਹੈ ਕਿ ਜੇਕਰ ਹੱਥ ਨਹੀਂ ਮਿਲਾਵਾਂਗੇ ਤਾਂ ਇਕ-ਦੂਜੇ 'ਚ ਇਨਫੈਕਸ਼ਨ ਜਾਣ ਦਾ ਖਤਰਾ ਘੱਟ ਹੋਵੇਗਾ। ਇਨਫੈਕਸ਼ਨ ਘੱਟ ਹੋਵੇਗਾ ਤਾਂ ਇਲਾਜ ਵੀ ਸਸਤਾ ਹੋਵੇਗਾ ਅਤੇ ਮਰੀਜ਼ ਦੀ ਹਸਪਤਾਲ 'ਚੋਂ ਛੁੱਟੀ ਵੀ ਛੇਤੀ ਹੋਵੇਗੀ।
ਏਮਜ਼ ਦੇ ਕਾਰਡੀਓਥੋਰਾਸਿਕ ਵਿਭਾਗ ਦੇ ਐੱਚ. ਓ. ਡੀ. ਡਾ. ਸ਼ਿਵ ਚੌਧਰੀ ਦਾ ਕਹਿਣਾ ਹੈ ਕਿ ਸਾਡਾ ਮਕਸਦ ਸਾਰਿਆਂ ਨੂੰ ਜਾਗਰੂਕ ਕਰਨਾ ਹੈ। ਜ਼ਰੂਰਤ ਹੈ ਕਿ ਅਸੀਂ ਹੱਥ ਨਾ ਮਿਲਾਈਏ ਅਤੇ ਹੱਥ ਜੋੜ ਕੇ ਸਾਰਿਆਂ ਨੂੰ ਨਮਸਤੇ ਕਰੋ। ਡਾਕਟਰਾਂ ਨੇ ਦੱਸਿਆ ਕਿ ਨਮਸਤੇ ਮੁਹਿੰਮ ਇਕ ਅਨੋਖੀ ਪਹਿਲ ਹੈ। 24 ਨਵੰਬਰ ਤਕ ਵਰਲਡ ਐਂਟੀਬਾਇਓਟਿਕ ਅਵੇਅਰਨੈਸ ਵੀਕ ਮਨਾਇਆ ਜਾ ਰਿਹਾ ਹੈ। ਡਾਕਟਰ ਸ਼ਿਵ ਨੇ ਕਿਹਾ ਕਿ ਹੱਥ ਇਨਫੈਕਸ਼ਨ ਨੂੰ ਫੈਲਾਉਣ ਦਾ ਸਭ ਤੋਂ ਵੱਡਾ ਜ਼ਰੀਆ ਹੁੰਦਾ ਹੈ। ਹੱਥ ਹਰ ਚੀਜ਼ ਨੂੰ ਛੂਹਦਾ ਹੈ ਅਤੇ ਪਹਿਲਾਂ ਖੁਦ ਇਨਫੈਕਟਿਡ ਹੁੰਦਾ ਹੈ ਅਤੇ ਫਿਰ ਉਸ ਨੂੰ ਦੂਜਿਆਂ ਤਕ ਪਹੁੰਚਾਉਂਦਾ ਹੈ। ਇਹ ਹੀ ਵਜ੍ਹਾ ਹੈ ਕਿ ਅਸੀਂ ਹੱਥ ਮਿਲਾਉਣ ਦੀ ਆਦਤ ਦੀ ਥਾਂ ਨਮਸਤੇ ਕਰਨ ਦੀ ਆਦਤ ਪਾਉਣ ਦੀ ਗੱਲ ਕਰ ਰਹੇ ਹਾਂ। ਹਸਪਤਾਲ 'ਚ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਇੰਜੀਨੀਅਰ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY