ਰਾਂਚੀ— ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਅੰਡਰ-15 ਨੈਸ਼ਨਲ ਚੈਂਪੀਅਨਸ਼ਿਪ ਇਵੈਂਟ ਦੌਰਾਨ ਭਾਜਪਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਨੇ ਇਕ ਪਹਿਲਵਾਨ ਨੂੰ ਥੱਪੜ ਮਾਰ ਦਿੱਤਾ। ਭਾਜਪਾ ਸੰਸਦ ਮੈਂਬਰ ਬਿ੍ਰਜ ਭੂਸ਼ਣ ਸ਼ਰਣ ਸਿੰਘ ਵਲੋਂ ਪਹਿਲਵਾਨ ਨੂੰ ਥੱਪੜ ਮਾਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਬਿ੍ਰਜ ਨੂੰ ਪਹਿਲਵਾਨ ਦੇ ਥੱਪੜ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ। ਪਹਿਲਵਾਨ ਉੱਤਰ ਪ੍ਰਦੇਸ਼ ਦਾ ਸੀ। ਦਰਅਸਲ ਕੁਸ਼ਤੀ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਰਾਂਚੀ ਦੇ ਖੇਲ ਪਿੰਡ ਦੇ ਸ਼ਹੀਦ ਗਣਪਤ ਰਾਏ ਇੰਡੋਰ ਸਟੇਡੀਅਮ ’ਚ ਚੱਲ ਰਹੀ ਸੀ। ਉੱਤਰ ਪ੍ਰਦੇਸ਼ ਦੇ ਕੈਸਰਗੰਜ ਲੋਕ ਸਭਾ ਸੀਟ ਤੋਂ ਸੰਸਦ ਬਿ੍ਰਜ ਭੂਸ਼ਣ ਬਤੌਰ ਮੁੱਖ ਮਹਿਮਾਨ ਸਮਾਰੋਹ ਵਿਚ ਪਹੁੰਚੇ ਸਨ।
ਇਹ ਵੀ ਪੜ੍ਹੋ : PM ਮੋਦੀ ਨੇ ਗੰਗਾ ਐਕਸਪ੍ਰੈੱਸ ਵੇਅ ਦਾ ਰੱਖਿਆ ਨੀਂਹ ਪੱਥਰ, ਕਿਹਾ- ਯੂ. ਪੀ. ਦੀ ਤਰੱਕੀ ਦਾ ਰਾਹ ਖੁੱਲ੍ਹੇਗਾ
ਜਾਣਕਾਰੀ ਮੁਤਾਬਕ ਜਿਸ ਪਹਿਲਵਾਨ ਨੂੰ ਥੱਪੜ ਮਾਰਿਆ ਗਿਆ ਉਸ ਨੂੰ ਅੰਡਰ-15 ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਖੇਡਣ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਉਮਰ ਦੀ ਛਾਣਬੀਣ ਦੇ ਕ੍ਰਮ ਵਿਚ ਉਹ ਪਹਿਲਵਾਨ 15 ਸਾਲ ਤੋਂ ਉੱਪਰ ਦਾ ਨਿਕਲਿਆ ਪਰ ਉਹ ਖੇਡਣ ਦੀ ਇਜਾਜ਼ਤ ਦੇਣ ’ਤੇ ਜ਼ੋਰ ਦੇ ਰਿਹਾ ਸੀ। ਜਿਸ ਤੋਂ ਬਾਅਦ ਉਹ ਸਟੇਜ ’ਤੇ ਪਹੁੰਚ ਗਿਆ। ਉਹ ਮੁੱਖ ਮਹਿਮਾਨ ਬਿ੍ਰਜ ਭੂਸ਼ਣ ਅਤੇ ਜੱਜਾਂ ਨੂੰ ਬੇਨਤੀ ਕਰਦਾ ਰਿਹਾ ਕਿ ਉਸ ਨੂੰ ਅੰਡਰ-15 ਕੁਸ਼ਤੀ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਕਾਫੀ ਦੇਰ ਤੱਕ ਬਹਿਸ ਕਰਨ ਤੋਂ ਬਾਅਦ ਮਾਮਲਾ ਵੱਧ ਗਿਆ ਅਤੇ ਇਸ ਦੌਰਾਨ ਬਿ੍ਰਜ ਭੂਸ਼ਣ ਨੇ ਆਪਣਾ ਆਪਾ ਗੁਆ ਦਿੱਤਾ ਅਤੇ ਸਟੇਜ ’ਤੇ ਹੀ ਨੌਜਵਾਨ ਪਹਿਲਵਾਨ ਨੂੰ ਥੱਪੜ ਮਾਰੇ। ਇਸ ਘਟਨਾ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ।
ਇਹ ਵੀ ਪੜ੍ਹੋ : ਭਰਾ ਨੇ ਭੈਣ ਨਾਲ ਰਚਾਇਆ ਵਿਆਹ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਭਾਰਤ ਨੇ ਬੈਲੀਸਟਿਕ ਮਿਜ਼ਾਈਲ ‘ਅਗਨੀ ਪੀ’ ਦਾ ਕੀਤਾ ਸਫ਼ਲ ਪ੍ਰੀਖਣ
NEXT STORY