ਨੈਸ਼ਨਲ ਡੈਸਕ- ਰਾਮ ਮੰਦਰ ਨੂੰ ਲੈ ਕੇ ਪੂਰੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਹੈ। 22 ਜਨਵਰੀ ਨੂੰ ਰਾਮਲਲਾ ਆਪਣੇ ਵਿਸ਼ਾਲ ਮੰਦਰ 'ਚ ਵਿਰਾਜਮਾਨ ਹੋਣਗੇ। ਅਯੁੱਧਿਆ 'ਚ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਪ੍ਰਧਾਨ ਮੰਤਰੀ ਮੋਦੀ ਨੇ 11 ਦਿਨ ਦਾ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕੀਤਾ ਹੈ। ਇਸੇ ਕ੍ਰਮ 'ਚ ਹੁਣ ਇਕ ਹੋਰ ਨੇਤਾ ਦਾ ਨਾਂ ਜੁੜ ਗਿਆ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਵੀ 11 ਦਿਨ ਦਾ ਵਰਤ ਰੱਖਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ,''ਪ੍ਰਧਾਨ ਮੰਤਰੀ ਜੀ ਦੇ ਸ਼੍ਰੀਰਾਮਲਲਾ ਪ੍ਰਾਣ ਪ੍ਰਤਿਸ਼ਠਾ ਤੋਂ 11 ਦਿਨ ਪਹਿਲਾਂ ਸ਼ੁਰੂ ਇਸ ਮਹਾਯੱਗ ਦੌਰਾਨ ਵਰਤ ਰੱਖ ਕੇ ਮੈਂ ਖ਼ੁਦ ਦੀ ਦੇਵੀ ਚੇਤਨਾ ਜਾਗ੍ਰਿਤ ਕਰਨ ਦਾ ਸੰਕਲਪ ਲੈ ਰਿਹਾ ਹਾਂ। ਪੂਰੇ ਵਿਸ਼ਵ ਦੇ ਸਨਾਤਨੀ ਪਰਿਵਾਰ ਦਾ ਇਕ ਸੇਵਕ।'' ਇਸ ਤੋਂ ਪਹਿਲਾਂ ਪੀ.ਐੱਮ. ਨੇ 'ਐਕਸ' 'ਤੇ ਪੋਸਟ 'ਚ ਕਿਹਾ,''ਪ੍ਰਭੂ ਨੇ ਮੈਨੂੰ ਪ੍ਰਾਣ ਪ੍ਰਤਿਸ਼ਠਾ ਦੌਰਾਨ ਸਾਰੇ ਭਾਰਤ ਵਾਸੀਆਂ ਦਾ ਪ੍ਰਤੀਨਿਧੀਤੱਵ ਕਰਨ ਦਾ ਮੌਕਾ ਦਿੱਤਾ ਹੈ ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਅੱਜ ਤੋਂ 11 ਦਿਨ ਦਾ ਵਿਸ਼ੇਸ਼ ਅਨੁਸ਼ਠਾਨ ਸ਼ੁਰੂ ਕਰ ਰਿਹਾ ਹਾਂ।'' ਉਨ੍ਹਾਂ ਕਿਹਾ,''ਮੈਨੂੰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੀ ਜ਼ਰੂਰਤ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮੁੰਦਰ ਦੀ ਡੂੰਘਾਈ ’ਚੋਂ ਮਿਲਿਆ 8 ਸਾਲ ਪਹਿਲਾਂ ਹਾਦਸਾਗ੍ਰਸਤ ਜਹਾਜ਼ ਦਾ ਮਲਬਾ, 29 ਲੋਕ ਸਨ ਸਵਾਰ
NEXT STORY