ਬਿਹਾਰ ਦੇ 2 ਆਜ਼ਾਦ ਐੱਮ. ਐੱਲ. ਸੀ. ਜੋ ਕੁਝ ਦਿਨ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਸਨ, ਇਕ ਸੰਵਿਧਾਨਕ ਮੁਸ਼ਕਲ ’ਚ ਫਸੇ ਹੋਏ ਜਾਪਦੇ ਹਨ। ਭਾਜਪਾ ਦਾ ਮੈਂਬਰ ਬਣਨ ਦੀ ਉਨ੍ਹਾਂ ਦੀ ਕੋਸ਼ਿਸ਼ ਅਚਾਨਕ ਇਸ ਸਵਾਲ ’ਚ ਬਦਲ ਗਈ ਹੈ ਕਿ ਕੀ ਉਹ ਵਿਧਾਨ ਪ੍ਰੀਸ਼ਦ ਦੀ ਆਪਣੀ ਮੈਂਬਰੀ ਬਰਕਰਾਰ ਰੱਖ ਸਕਣਗੇ?
ਤਿਰਹੂਤ ਗ੍ਰੈਜੂਏਟ ਹਲਕੇ ਤੋਂ ਚੁਣੇ ਗਏ ਸ਼ਿਵਹਰ ਸਿੰਘ ਤੇ ਸਰਨ ਟੀਚਰ ਹਲਕੇ ਤੋਂ ਜਿੱਤਣ ਵਾਲੇ ਰਾਹੁਲ ਕੁਮਾਰ ਦਾ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਅਧਿਕਾਰਤ ਤੌਰ ’ਤੇ ਭਾਜਪਾ ’ਚ ਸਵਾਗਤ ਕੀਤਾ ਸੀ। ਦੋਵਾਂ ਨੇ ਜਨਤਾ ਜਲ (ਯੂ) ਦੇ ਉਮੀਦਵਾਰਾਂ ਨੂੰ ਹਰਾਇਆ ਸੀ। ਸਿੰਘ ਨੇ ਅਭਿਸ਼ੇਕ ਝਾਅ ਨੂੰ 9147 ਵੋਟਾਂ ਨਾਲ ਹਰਾਇਆ, ਜਦੋਂ ਕਿ ਕੁਮਾਰ ਨੇ ਪੁਸ਼ਕਰ ਆਨੰਦ ਨੂੰ 1815 ਵੋਟਾਂ ਨਾਲ ਹਰਾਇਆ।
ਫਿਰ ਇਕ ਦਿਲਚਸਪ ਮੋੜ ਆਇਆ। ਸ਼ੁਰੂ ’ਚ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕਰਨ ਤੋਂ ਬਾਅਦ ਜਦੋਂ ਦਲ-ਬਦਲੀ ਵਿਰੋਧੀ ਕਾਨੂੰਨ ਬਾਰੇ ਸਵਾਲ ਉਠਾਏ ਗਏ ਤਾਂ ਦੋਹਾਂ ਨੇ ਕਥਿਤ ਤੌਰ ’ਤੇ ਆਪਣਾ ਰੁਖ਼ ਬਦਲ ਲਿਆ। ਹੁਣ ਉਹ ਕਹਿੰਦੇ ਹਨ ਕਿ ਉਹ ਰਾਜਗ ’ਚ ਸ਼ਾਮਲ ਹੋਏ ਹਨ, ਭਾਜਪਾ ’ਚ ਨਹੀਂ। ਨਾਲ ਹੀ ਉਨ੍ਹਾਂ ਸਿਰਫ ਬਾਹਰੀ ਹਮਾਇਤ ਦਾ ਵਾਅਦਾ ਕੀਤਾ ਹੈ।
ਪਰ ਕੀ ਸਿਅਾਸੀ ਵੇਰਵਿਆਂ ਨੂੰ ਬਦਲਣ ਨਾਲ ਉਨ੍ਹਾਂ ਦੀ ਮੈਂਬਰੀ ਬਚ ਜਾਵੇਗੀ? ਦਲ-ਬਦਲੀ ਵਿਰੋਧੀ ਕਾਨੂੰਨ ਅਧੀਨ ਇਕ ਆਜ਼ਾਦ ਵਿਧਾਇਕ ਜੋ ਕਿਸੇ ਸਿਅਾਸੀ ਪਾਰਟੀ ’ਚ ਸ਼ਾਮਲ ਹੁੰਦਾ ਹੈ, ਨੂੰ ਅਯੋਗਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਕ ਹੋਰ ਮੁਸ਼ਕਲ ਹੈ। ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਰਾਮਵਚਨ ਰਾਏ ਜਨਤਾ ਦਲ (ਯੂ) ਤੋਂ ਹਨ। ਭਾਜਪਾ ਤੇ ਜਨਤਾ ਦਲ (ਯੂ) ਦਰਮਿਅਾਨ ਇਕ ਸਮਝੌਤੇ ਅਧੀਨ ਨਿਯੁਕਤ ਕੀਤੇ ਗਏ ਦੋਵੇਂ ਆਪਣੇ ਆਪ ਨੂੰ ਸਿਅਾਸੀ ਪੱਖੋਂ ਉਸ ਸੰਵੇਦਨਸ਼ੀਲ ਅਯੋਗਤਾ ਮੁੱਦੇ ਨਾਲ ਨਜਿੱਠ ਰਹੇ ਜਾਪਦੇ ਹਨ ਜਿਸ ’ਚ ਉਹ 2 ਅਜਿਹੇ ਮੈਂਬਰ ਸ਼ਾਮਲ ਹਨ ਜਿਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਇਆ ਸੀ।
ਕੀ ਚੇਅਰਮੈਨ ਕਾਰਵਾਈ ਕਰਨਗੇ ਜਾਂ ਗੱਠਜੋੜ ਹਿਸਾਬ-ਕਿਤਾਬ ਤੈਅ ਕਰੇਗਾ ? ਭਾਜਪਾ-ਜਨਤਾ ਦਲ (ਯੂ) ਲੀਡਰਸ਼ਿਪ ਮਾਮਲੇ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਹੈ ਪਰ ਹਾਰੇ ਹੋਏ ਉਮੀਦਵਾਰ ਵੱਲੋਂ ਕਾਨੂੰਨੀ ਚੁਣੌਤੀ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਸਵਾਲ ਇਹ ਹੈ ਕਿ ਕੀ ਉਹ ਆਪਣੀ ਸੀਟ ਬਰਕਰਾਰ ਰੱਖ ਸਕਣਗੇ ?
ਪਹਿਲਗਾਮ ਹਮਲੇ ਤੋਂ ਪਹਿਲਾਂ ਅਤੇ ਬਾਅਦ ਚੀਨੀ ਸੈਟੇਲਾਈਟਾਂ ’ਚ ਹੋਏ 37 ਅਸਾਧਾਰਨ ਮੈਨੂਵਰ
NEXT STORY