ਨਵੀਂ ਦਿੱਲੀ/ਲੇਹ— ਭਾਜਪਾ ਨੇ ਕੇਂਦਰ ਸ਼ਾਸਿਤ ਕੇਂਦਰ ਲੱਦਾਖ ਦੇ ਪ੍ਰਸ਼ਾਸਨਿਕ ਹੈੱਡਕੁਆਰਟਰ ਲੇਹ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਪ੍ਰਦੇਸ਼ ਦਫਤਰ ਖੋਲ੍ਹਿਆ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ 11,500 ਫੁੱਟ ਉੱਚਾਈ 'ਤੇ ਸਥਿਤ ਉਕਤ ਦਫਤਰ ਦਾ ਵੀਰਵਾਰ ਨੂੰ ਉਦਘਾਟਨ ਕੀਤਾ। ਇਸ ਦਫਤਰ 'ਚ ਸਾਰੀਆਂ ਸਹੂਲਤਾਂ ਹਨ ਅਤੇ ਇਹ ਜਨ ਸੰਚਾਰ ਦੇ ਵੀ ਸਾਰੇ ਸਾਧਨ ਹਨ। ਇਥੇ ਵੀਡੀਓ ਕਾਨਫਰੰਸਿੰਗ ਦੀ ਵੀ ਸਹੂਲਤ ਹੈ, ਜਿਸ ਤੋਂ ਦਿੱਲੀ ਹੈੱਡਕੁਆਰਟਰ ਤੋਂ ਆਸਾਨੀ ਨਾਲ ਆਦੇਸ਼-ਨਿਰਦੇਸ਼ ਜਾਰੀ ਹੋ ਸਕਣਗੇ। ਆਧੁਨਿਕ ਕਿਸਮ ਦਾ ਮੀਟਿੰਗ ਹਾਲ ਵੀ ਬਣਾਇਆ ਗਿਆ ਹੈ।

ਅਰੁਣ ਸਿੰਘ ਨੇ ਬਾਕਾਇਦਾ ਪੂਜਾ ਪਿੱਛੋਂ ਰਿਬਨ ਕੱਟ ਕੇ ਉਦਘਾਟਨ ਦੀ ਰਸਮ ਨਿਭਾਈ। ਇਸ ਮੌਕੇ 'ਤੇ ਲੱਦਾਖ ਤੋਂ ਸੰਸਦ ਮੈਂਬਰ ਜਾਮਯਾਂਗ ਸ਼ੇਰਿੰਗ ਅਤੇ ਹੋਰ ਭਾਜਪਾ ਆਗੂ ਵੀ ਮੌਜੂਦ ਰਹੇ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਬੀਤੀ 5 ਅਗਸਤ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫੈਸਲਾ ਕੀਤਾ ਸੀ। ਸੰਸਦ ਦੇ ਦੋਹਾਂ ਸਦਨਾਂ 'ਚ ਇਸ ਪ੍ਰਸਤਾਵ ਨੂੰ ਪਾਸ ਕੀਤਾ ਗਿਆ। ਹਾਲ ਹੀ 'ਚ 31 ਨੂੰ ਇਸ ਫੈਸਲੇ ਨੂੰ ਲਾਗੂ ਹੋਣ ਤੋਂ ਬਾਅਦ ਲੱਦਾਖ ਅਧਿਕਾਰਤ ਤੌਰ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕਾ ਹੈ।
2 ਦਿਨਾਂ ਬਾਅਦ ਠੰਡ ਦਿੱਲੀ ਸਮੇਤ ਉੱਤਰ ਦੇ ਮੈਦਾਨੀ ਖੇਤਰਾਂ 'ਚ ਦੇਵੇਗੀ ਦਸਤਕ
NEXT STORY