ਕੋਲਕਾਤਾ (ਭਾਸ਼ਾ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਸਨਾਤਨ ਸੰਸਕ੍ਰਿਤੀ ਸੰਸਦ ਵੱਲੋਂ ਆਯੋਜਿਤ ਭਗਵਦ ਗੀਤਾ ਪਾਠ ਪ੍ਰੋਗਰਾਮ ’ਚ ਆਪਣੀ ਗੈਰ-ਹਾਜ਼ਰੀ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਸ ’ਚ ਹਿੱਸਾ ਇਸ ਲਈ ਨਹੀਂ ਲਿਆ, ਕਿਉਂਕਿ ਇਹ ਭਾਜਪਾ ਨਾਲ ਜੁੜਿਆ ਇਕ ਪ੍ਰੋਗਰਾਮ ਸੀ। ਐਤਵਾਰ ਨੂੰ ਇਥੇ ਬ੍ਰਿਗੇਡ ਪਰੇਡ ਗਰਾਊਂਡ ’ਚ ਹੋਏ ਇਸ ਪ੍ਰੋਗਰਾਮ ’ਚ ਰਾਜ ਭਰ ਤੋਂ ਲੱਖਾਂ ਲੋਕ ਇਕੱਠੇ ਹੋਏ ਸਨ। ਇਸ ਨੂੰ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਹਿੰਦੂ ਪਛਾਣ’ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਸੀ।
ਪੜ੍ਹੋ ਇਹ ਵੀ - ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਲੱਗੇਗਾ ਵੱਡਾ ਝਟਕਾ
ਉੱਤਰੀ ਬੰਗਾਲ ਦੇ ਅਧਿਕਾਰਤ ਦੌਰੇ ’ਤੇ ਜਾਣ ਤੋਂ ਪਹਿਲਾਂ ਬੈਨਰਜੀ ਨੇ ਕੋਲਕਾਤਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਜੇਕਰ ਇਹ ਇਕ ਨਿਰਪੱਖ ਪ੍ਰੋਗਰਾਮ ਹੁੰਦਾ, ਤਾਂ ਮੈਂ ਯਕੀਨੀ ਤੌਰ ’ਤੇ ਉੱਥੇ ਜਾਂਦੀ। ਮੈਂ ਇਕ ਪਾਰਟੀ ਨਾਲ ਜੁੜੀ ਹੋਈ ਹਾਂ ਅਤੇ ਇਕ ਵਿਚਾਰਧਾਰਾ ਦੀ ਪਾਲਣਾ ਕਰਦੀ ਹਾਂ। ਮੈਂ ਸਾਰੇ ਧਰਮਾਂ, ਜਾਤੀਆਂ ਅਤੇ ਫ਼ਿਰਕਿਆਂ ਦਾ ਸਨਮਾਨ ਕਰਦੀ ਹਾਂ।’ ਉਨ੍ਹਾਂ ਜ਼ੋਰ ਦੇ ਕੇ ਕਿਹਾ, ‘ਮੈਂ ਅਜਿਹੇ ਪ੍ਰੋਗਰਾਮ ’ਚ ਕਿਵੇਂ ਸ਼ਾਮਲ ਹੋ ਸਕਦੀ ਹਾਂ, ਜਿਸ ’ਚ ਭਾਜਪਾ ਸਿੱਧੇ ਤੌਰ ’ਤੇ ਸ਼ਾਮਲ ਹੈ? ਮੈਂ ਉਨ੍ਹਾਂ ਲੋਕਾਂ ਦੇ ਪ੍ਰੋਗਰਾਮਾਂ ’ਚ ਸ਼ਾਮਲ ਨਹੀਂ ਹੁੰਦੀ, ਜੋ ਨੇਤਾਜੀ ਸੁਭਾਸ਼ ਚੰਦਰ ਬੋਸ ਤੋਂ ਨਫ਼ਰਤ ਕਰਦੇ ਹਨ ਅਤੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਪਾਲਣਾ ਨਹੀਂ ਕਰਦੇ। ਮੇਰੇ ਬੰਗਾਲ ਅਤੇ ਮੇਰੇ ਅਧਿਆਪਕਾਂ ਨੇ ਮੈਨੂੰ ਬਣਾਇਆ ਹੈ। ਜੋ ਬੰਗਾਲ ਦਾ ਅਪਮਾਨ ਕਰਦੇ ਹਨ ਅਤੇ ਬੰਗਾਲੀ ਵਿਰੋਧੀ ਹਨ, ਮੈਂ ਉਨ੍ਹਾਂ ਦੇ ਨਾਲ ਨਹੀਂ ਹਾਂ।’
ਪੜ੍ਹੋ ਇਹ ਵੀ - 1.15 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੈ ਫ਼ਰਾਰ ਵਿਆਹ ਵਾਲਾ ਲਾੜਾ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼
‘ਵੰਦੇ ਮਾਤਰਮ’ ’ਤੇ ਚਰਚਾ ਕਰਨ ਦੇ ਪ੍ਰਧਾਨ ਮੰਤਰੀ ਦੇ ਪ੍ਰਸਤਾਵ ਦਾ ਕੀਤਾ ਸਵਾਗਤ
ਮਮਤਾ ਬੈਨਰਜੀ ਨੇ ਲੋਕ ਸਭਾ ’ਚ ‘ਵੰਦੇ ਮਾਤਰਮ’ ’ਤੇ ਚਰਚਾ ਸ਼ੁਰੂ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਦਮ ਦਾ ਸੋਮਵਾਰ ਨੂੰ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ, ‘ਉਨ੍ਹਾਂ (ਮੋਦੀ ਨੂੰ) ਨੂੰ ਇਹ ਕਰਨ ਦਿਓ। ਸਾਨੂੰ ਕੋਈ ਸਮੱਸਿਆ ਨਹੀਂ ਹੈ।’
ਪੜ੍ਹੋ ਇਹ ਵੀ - ਨਵੇਂ ਸਾਲ ਤੋਂ ਪਹਿਲਾਂ ਦਿਖਾਈ ਦੇਣ ਇਹ ਸੰਕੇਤ ਤਾਂ ਸਮਝੋ ਸ਼ੁੱਭ ਤੇ ਚੰਗੀ ਕਿਸਮਤ ਵਾਲਾ ਹੋਵੇਗਾ ਸਾਲ 2026!
ਨਾਬਾਲਗ ਨਾਲ ਵਿਆਹ ਦੀ ਕੋਸ਼ਿਸ਼, ਲਾੜਾ ਤੇ ਮਾਂ ਗ੍ਰਿਫ਼ਤਾਰ
NEXT STORY