ਨਵੀਂ ਦਿੱਲੀ (ਭਾਸ਼ਾ)- ਭਾਜਪਾ ਨੇ ਬੁੱਧਵਾਰ ਨੂੰ ਮਿਜ਼ੋਰਮ ਦੀਆਂ 12 ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਮ ਜਾਰੀ ਕੀਤੇ। ਰਾਜ 'ਚ 7 ਨਵੰਬਰ ਨੂੰ ਵੋਟਿੰਗ ਹੋਣੀ ਹੈ। ਉੱਥੇ ਹੀ ਇਕ ਵੱਖ ਨੋਟੀਫਿਕੇਸ਼ਨ 'ਚ ਪਾਰਟੀ ਨੇ ਭਾਵਨਾ ਬੋਹਰਾ ਨੂੰ ਛੱਤੀਸਗੜ੍ਹ ਦੀ ਪੰਡਰੀਆ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ, ਜਿੱਥੇ 7 ਨਵੰਬਰ ਅਤੇ 17 ਨਵੰਬਰ ਨੂੰ 2 ਪੜਾਵਾਂ 'ਚ ਵੋਟਿੰਗ ਹੋਵੇਗੀ।
ਇਹ ਵੀ ਪੜ੍ਹੋ : ਅਡਾਨੀ ਨੇ ਕੀਤਾ 32 ਹਜ਼ਾਰ ਕਰੋੜ ਰੁਪਏ ਦਾ ਘਪਲਾ : ਰਾਹੁਲ ਗਾਂਧੀ
ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਸੂਚੀ ਅਨੁਸਾਰ, ਆਰ ਲਾਲਬਿਆਕਤਲੁਆਂਗੀ ਲੁੰਗਲੇਈ ਪੱਛਮੀ ਸੀਟ ਤੋਂ, ਸ਼ਾਂਤੀ ਵਿਕਾਸ ਚਕਮਾ ਥੋਰੰਗ ਸੀਟ ਤੋਂ, ਮਾਲਸਾਵਮਤਲੁਆਂਗਾ ਹਾਚੇਕ ਸੀਟ ਤੋਂ ਅਤੇ ਵਨਲਾਲਹੁਮੁਆਕਾ ਡੰਪਾ ਸੀਟ ਤੋਂ ਚੋਣ ਲੜਨਗੇ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਮਿਜ਼ੋਰਮ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ। ਇਸ ਕਮੇਟੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਵੀ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਣਹਾਨੀ ਮਾਮਲੇ ਦੇ ਖਿਲਾਫ ਬੰਬੇ ਹਾਈ ਕੋਰਟ ਪਹੁੰਚੇ ਰਾਹੁਲ ਗਾਂਧੀ
NEXT STORY