ਨਵੀਂ ਦਿੱਲੀ— ਕਰਨਾਟਕ 'ਚ ਕਈ ਵਿਧਾਇਕਾਂ ਦੇ ਅਸਤੀਫ਼ੇ ਕਾਰਨ ਕਾਂਗਰਸ-ਜਨਤਾ ਦਲ (ਐੱਸ) ਸਰਕਾਰ 'ਤੇ ਸੰਕਟ ਦਰਮਿਆਨ ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ 'ਸ਼ਿਕਾਰੀ ਪਾਰਟੀ' ਹੈ। ਲੋਕ ਸਭਾ 'ਚ ਪਾਰਟੀ ਦੇ ਨੇਤਾ ਚੌਧਰੀ ਨੇ ਸੰਸਦ ਭਵਨ 'ਚ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ,''ਅਸੀਂ ਸੰਸਦ 'ਚ ਕਰਨਾਟਕ ਦਾ ਮੁੱਦਾ ਚੁਕਾਂਗੇ। ਇਹ ਸਪੱਸ਼ਟ ਹੈ ਕਿ ਭਾਜਪਾ ਇਕ ਸ਼ਿਕਾਰੀ ਪਾਰਟੀ ਹੈ।''
ਪਾਰਟੀ ਨੇ ਲੋਕ ਸਭਾ 'ਚ ਇਸ ਮੁੱਦੇ 'ਤੇ ਚਰਚਾ ਲਈ ਕੰਮ ਰੋਕੂ ਮੱਤਾ ਵੀ ਦੇ ਰੱਖਿਆ ਹੈ। ਕਰਨਾਟਕ ਵਿਧਾਨ ਸਭਾ ਦੇ 13 ਵਿਧਾਇਕਾਂ ਨੇ ਪਿਛਲੇ ਕੁਝ ਦਿਨਾਂ 'ਚ ਅਸਤੀਫ਼ਾ ਦਿੱਤਾ ਹੈ। ਇਨ੍ਹਾਂ 'ਚੋਂ 10 ਵਿਧਾਇਕ ਕਾਂਗਰਸ ਦੇ ਹਨ, ਜਦੋਂ ਕਿ 3 ਵਿਧਾਇਕ ਜਨਤਾ ਦਲ (ਐੱਸ) ਦੇ ਹਨ। ਸ਼ਨੀਵਾਰ ਨੂੰ ਅਸਤੀਫ਼ਾ ਦੇਣ ਵਾਲੇ 11 ਵਿਧਾਇਕਾਂ 'ਚੋਂ ਕਈ ਵਿਧਾਇਕ ਮੁੰਬਈ ਦੇ ਇਕ ਹੋਟਲ 'ਚ ਰੁਕੇ ਹੋਏ ਹਨ। ਰਾਜ ਦੀ 224 ਮੈਂਬਰੀ ਵਿਧਾਨ ਸਭਾ 'ਚ ਸੱਤਾਧਾਰੀ ਗਠਜੋੜ ਦੀ ਸੰਖਿਆ ਫੋਰਸ ਵਿਧਾਨ ਸਭਾ ਸਪੀਕਰ ਤੋਂ ਇਲਾਵਾ 118 (ਕਾਂਗਰਸ-78, ਜਨਤਾ ਦਲ (ਐੱਸ)-37, ਬਸਪਾ-1 ਅਤੇ ਆਜ਼ਾਦ-2) ਹਨ। ਇਨ੍ਹਾਂ 'ਚੋਂ ਉਹ ਵਿਧਾਇਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫ਼ੇ ਵਿਧਾਨ ਸਭਾ ਸਪੀਕਰ ਨੇ ਹਾਲੇ ਤੱਕ ਸਵੀਕਾਰ ਨਹੀਂ ਕੀਤੇ ਹਨ।
ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ 'ਤੇ ਕਸ਼ਮੀਰ ਬੰਦ, ਰੋਕੀ ਗਈ ਅਮਰਨਾਥ ਯਾਤਰਾ
NEXT STORY