ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੋਰ ਨੇਤਾਵਾਂ ਦੀ ਤਰ੍ਹਾਂ ਪਾਰਟੀ ਦੇ ਰਾਸ਼ਟਰੀ ਬੁਲਾਰੇ ਨੇ ਸ਼ਨੀਵਾਰ ਨੂੰ ਇਕ ਟੀ.ਵੀ. ਚੈਨਲ 'ਤੇ ਬਹਿਸ ਦੌਰਾਨ ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਲਈ ਅਪਮਾਨਜਨਕ ਟਿੱਪਣੀ ਕੀਤੀ ਹੈ ਅਤੇ ਇਸ ਲਈ ਪੀ.ਐੱਮ. ਮੋਦੀ ਅਤੇ ਭਾਜਪਾ ਨੂੰ ਦੇਸ਼ ਦੀਆਂ ਔਰਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੇ ਐਤਵਾਰ ਨੂੰ ਕਿਹਾ,''23 ਜੁਲਾਈ ਨੂੰ ਸ਼ਾਮ 5 ਵਜੇ ਇਕ ਰਾਸ਼ਟਰੀ ਨਿਊਜ਼ ਚੈਨਲ 'ਤੇ ਆਯੋਜਿਤ ਬਹਿਸ ਦੌਰਾਨ ਭਾਜਪਾ ਦੇ ਰਾਸ਼ਟਰੀ ਬੁਲਾਰੇ ਪ੍ਰੇਮ ਸ਼ੁਕਲਾ ਵਲੋਂ ਸ਼੍ਰੀਮਤੀ ਗਾਂਧੀ ਦੇ ਪ੍ਰਤੀ ਬੇਹੱਦ ਗਲਤ ਭਾਸ਼ਾ ਦੀ ਵਰਤੋਂ ਨੇ ਭਾਜਪਾ ਦੀ ਵਿਰੋਧੀ ਵਿਰੋਧੀ ਚਾਲ, ਚਰਿੱਤਰ ਅਤੇ ਚਿਹਰੇ ਦੀ ਪੋਲ ਖੋਲ੍ਹ ਦਿੱਤੀ ਹੈ। ਸ਼੍ਰੀ ਮੋਦੀ ਅਤੇ ਭਾਜਪਾ ਨੂੰ ਸਾਡੀ ਅਪੀਲ ਹੈ ਕਿ ਉਹ ਭਾਜਪਾ ਨੇਤਾਵਾਂ ਦੀ ਸ਼ਰਮਨਾਕ ਅਤੇ ਅਸ਼ਲੀਲ ਬਿਆਨਬਾਜ਼ੀ ਲਈ ਦੇਸ਼ ਦੀਆਂ ਔਰਤਾਂ ਤੋਂ ਮੁਆਫ਼ੀ ਮੰਗਣ ਦੇ ਨਾਲ-ਨਾਲ ਆਪਣੇ ਬੁਲਾਰਿਆਂ ਨੂੰ ਰਾਜਨੀਤੀ ਦੇ ਸਨਮਾਨ ਨੂੰ ਠੇਸ ਨਾ ਪਹੁੰਚਾਉਣ ਅਤੇ ਗਾਲੀ-ਗਲੋਚ ਅਤੇ ਗਲਤ ਭਾਸ਼ਾ ਤੋਂ ਗੁਰੇਜ਼ ਕਰਨ ਸਿਖਲਾਈ ਦੇਣ।''
ਉਨ੍ਹਾਂ ਨੇ ਭਾਜਪਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਵਿੱਖ 'ਚ ਕਾਂਗਰਸ ਪ੍ਰਧਾਨ ਜਾਂ ਪਾਰਟੀ ਦੇ ਹੋਰ ਕਿਸੇ ਨੇਤਾ ਲਈ ਫਿਰ ਜੇਕਰ ਗਲਤ ਭਾਸ਼ਾ ਦੋਹਰਾਈ ਤਾਂ ਪਾਰਟੀ ਮਾਣਹਾਨੀ ਦੇ ਮੁਕੱਦਮੇ ਵਰਗਾ ਕਾਨੂੰਨੀ ਕਦਮ ਉਠਾਉਣ ਲਈ ਪਾਬੰਦ ਹੋ ਜਾਵੇਗੀ। ਸ਼੍ਰੀ ਰਮੇਸ਼ ਨੇ ਕਿਹਾ ਕਿ ਭਾਜਪਾ ਬੁਲਾਰੇ ਵਲੋਂ ਅਪਮਾਨਜਨਕ ਭਾਸ਼ਾ ਅਤੇ ਗਾਲੀ-ਗਲੋਚ ਦੀ ਵਰਤੋਂ ਕਰਨਾ ਦਰਸਾਉਂਦਾ ਹੈ ਕਿ ਉਨ੍ਹਾਂ 'ਚ ਔਰਤਾਂ ਲਈ ਕੋਈ ਸਨਮਾਨ ਹੈ ਅਤੇ ਭਾਜਪਾ ਦੀ ਰਾਜਨੀਤੀ 'ਚ ਸ਼ਾਲੀਨਤਾ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ,''ਅਜਿਹਾ ਨਹੀਂ ਹੈ ਕਿ ਕਿਸੇ ਭਾਜਪਾ ਨੇਤਾ ਨੇ ਔਰਤਾਂ ਪ੍ਰਤੀ ਪਹਿਲੀ ਵਾਰ ਅਪਮਾਨਜਨਕ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਦੇਸ਼ ਜਾਣਦਾ ਹੈ ਕਿ ਸ਼੍ਰੀ ਮੋਦੀ ਅਤੇ ਭਾਜਪਾ ਨੇਤਾ ਔਰਤਾਂ ਅਤੇ ਖ਼ਾਸ ਕਰ ਕੇ ਵਿਰੋਧੀ ਦਲਾਂ ਦੀਆਂ ਮਹਿਲਾ ਨੇਤਾਵਾਂ ਪ੍ਰਤੀ ਅਪਮਾਨਜਨਕ ਭਾਸ਼ਾ ਦਾ ਇਸਤੇਮਾਲ ਅਤੇ ਟਿੱਪਣੀਆਂ ਕਰ ਚੁਕੇ ਹਨ। ਜਦੋਂ ਪ੍ਰਧਾਨ ਮੰਤਰੀ ਵਰਗੇ ਉੱਚ ਅਹੁਦੇ 'ਤੇ ਬੈਠੇ ਵਿਅਕਤੀ ਆਪਣੇ ਅਹੁਦੇ ਦੀ ਮਾਣ-ਮਰਿਆਦਾ ਘੱਟ ਕਰਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਦੇ ਬੁਲਾਰੇ ਸੁਭਾਵਿਕ ਰੂਪ ਨਾਲ ਵਿਰੋਧੀ ਨੇਤਾਵਾਂ ਲਈ ਅਪਸ਼ਬਦ ਵਰਤਣਗੇ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ ਦੇ ਕਾਨਾਚਕ ਸੈਕਟਰ ’ਚ ਦੇਖਿਆ ਗਿਆ ਡਰੋਨ, BSF ਦੀ ਫਾਇਰਿੰਗ ਪਿਛੋਂ ਗਿਆ ਵਾਪਸ
NEXT STORY