ਨਵੀਂ ਦਿੱਲੀ (ਵਾਰਤਾ)- ਦਿੱਲੀ ’ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪੂਰੇ ਦੇਸ਼ ’ਚ ਸਭ ਤੋਂ ਵੱਧ ਪ੍ਰਦੂਸ਼ਣ ਦਿੱਲੀ ’ਚ ਹੋਇਆ ਹੈ, ਜਦੋਂ ਕਿ ਕੇਜਰੀਵਾਲ ਇਸ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਦੋਸ਼ ਲਗਾਉਣ ਦੀ ਰਾਜਨੀਤੀ ਕਰਨ ’ਚ ਰੁਝੇ ਹਨ। ਬੁੱਧਵਾਰ ਨੂੰ ਇੱਥੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਪ੍ਰਦੂਸ਼ਣ ਜਿਸ ਤਰ੍ਹਾਂ ਨਾਲ ਸਾਡੇ ਬੱਚਿਆਂ ਦੇ ਭਵਿੱਖ ’ਤੇ ਸੱਟ ਮਾਰ ਰਿਹਾ ਹੈ, ਇਸ ਨੂੰ ਲੈ ਕੇ ਰਾਜਨੀਤੀ ਨੂੰ ਦਰਕਿਨਾਰ ਕਰਦੇ ਹੋਏ ਪਾਰਟੀ ਲਾਈਨ ਤੋਂ ਵੱਖ ਸਾਰਿਆਂ ਨੂੰ ਇਕ ਹੋਣਾ ਚਾਹੀਦਾ।
ਉਨ੍ਹਾਂ ਕਿਹਾ,‘‘ਪਰਾਲੀ ’ਤੇ ਬਹੁਤ ਚਰਚਾਵਾਂ ਹੋ ਰਹੀਆਂ ਹਨ, ਸੁਪਰੀਮ ਕਰੋਟ ਤੋਂ ਲੈ ਕੇ ਸੜਕ ਤੱਕ ਦੱਸਿਆ ਜਾ ਰਿਹਾ ਹੈ ਕਿ ਪਰਾਲੀ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ। ਜੇਕਰ ਪੰਜਾਬ ’ਚ ਪਰਾਲੀ ਸਾੜਨ ਤੋਂ ਪੰਜਾਬ ਦੇ ਕਿਸਾਨ ਦਿੱਲੀ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਅਤੇ ਹਰਿਆਣਾ ’ਚ ਪਰਾਲੀ ਸਾੜਨ ਨਾਲ ਦਿੱਲੀ ’ਚ ਪ੍ਰਦੂਸ਼ਣ ਹੋ ਰਿਹਾ ਹੈ ਤਾਂ ਸੁਭਾਵਿਕ ਤੌਰ ’ਤੇ ਪੰਜਾਬ ਅਤੇ ਹਰਿਆਣਾ ’ਚ ਸਭ ਤੋਂ ਵੱਧ ਪ੍ਰਦੂਸ਼ਣ ਹੋਣਾ ਚਾਹੀਦਾ ਪਰ ਦਿੱਲੀ ਦੀ ਹਵਾ ਦੀ ਖ਼ਰਾਬ ਹੈ, ਸ਼ਾਇਦ ਦਿੱਲੀ ਦੀ ਹਵਾ ’ਚ ਪਰਾਲੀ ਤੋਂ ਇਲਾਵਾ ਰਾਜਨੀਤੀ ਵੀ ਹੈ, ਕੁਝ ਨਾ ਕੁਝ ਤਾਂ ਗੜਬੜ ਵੀ ਹੈ।’’
ਸੰਬਿਤ ਪਾਤਰਾ ਨੇ ਕਿਹਾ,‘‘ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਪ੍ਰਦੂਸ਼ਣ ਨੂੰ ਲੈ ਕੇ ਦੋਸ਼ ਨਹੀਂ ਲਗਾਉਣੇ ਚਾਹੀਦੇ। ਪਿਛਲੀ ਵਾਰ ਤਾਂ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਫਟਕਾਰ ਲਗਾਈ। ਅਦਾਲਤ ਨੇ ਇੱਥੇ ਤੱਕ ਕਹਿ ਦਿੱਤਾ ਕਿ ਤੁਸੀਂ ਕਿੰਨੀ ਆਮਦਨੀ ਕਰਦੇ ਹਨ ਅਤੇ ਉਸ ਆਮਦਨੀ ਦਾ ਕਿੰਨਾ ਹਿੱਸਾ ਆਪਣੀ ਵਾਹਵਾਹੀ ’ਤੇ ਖਰਚ ਕਰਦੇ ਹਨ, ਕੀ ਇਸ ਦਾ ਆਡਿਟ ਕਰਵਾਉਣ।’’ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਕਿਹਾ ਹੈ ਕਿ ਦਿੱਲੀ ’ਚ 2011 ਦੀ ਜਨਗਣਨਾ ਅਨੁਸਾਰ, 30 ਹਜ਼ਾਰ ਹੈਕਟੇਅਰ ਖੇਤੀਬਾੜੀ ਜ਼ਮੀਨ ਹੈ ਅਤੇ ਉਨ੍ਹਾਂ ’ਚੋਂ 800 ਹੈਕਟੇਅਰ ’ਚ ‘ਬਾਇਓ ਡੀਕੰਪਜੋਰ ਸੋਲਿਊਸ਼ਨ’ ਤੋਂ ਮੁਫ਼ਤ ’ਚ ਛਿੜਕਾਅ ਕੀਤਾ ਜਾਣਾ ਸੀ। ਉਨ੍ਹਾਂ ’ਚੋਂ 744 ਹੈਕਟੇਅਰ ’ਚ ਛਿੜਕਾਅ ਹੋਇਆ, 310 ਕਿਸਾਨਾਂ ਨੂੰ ਲਾਭ ਹੋਇਆ।
ਲਖੀਮਪੁਰ ਹਿੰਸਾ : ਜੱਜ ਰਾਕੇਸ਼ ਕੁਮਾਰ ਜੈਨ ਕਰਨਗੇ SIT ਜਾਂਚ ਦੀ ਨਿਗਰਾਨੀ
NEXT STORY