ਨੈਸ਼ਨਲ ਡੈਸਕ- ਹੋ ਸਕਦਾ ਹੈ ਪ੍ਰਿਯੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਆਪਣੀ ਸਿਆਸੀ ਪਾਰੀ ਸ਼ੁਰੂ ਕਰਨ ਲਈ ਕੇਰਲ ਦੇ ਇਕ ਦੂਰ-ਦੁਰਾਡੇ ਦੇ ਇਲਾਕੇ ਦੱਖਣੀ ਵਾਇਨਾਡ ਨੂੰ ਸੁਰੱਖਿਅਤ ਥਾਂ ਵਜੋਂ ਚੁਣਿਆ ਹੋਵੇਗਾ ਪਰ ਲੋਕ ਸਭਾ ਵਿਚ ਸ਼ੁੱਧ ਹਿੰਦੀ ’ਚ ਉਸ ਦੇ ਪਹਿਲੇ ਭਾਸ਼ਣ ਨੇ ਸੰਸਦ ਦੇ ਪੁਰਾਣੇ ਚੰਗੇ ਦਿਨਾਂ ਦੀ ਯਾਦ ਦਿਵਾ ਦਿੱਤੀ। ਭਾਸ਼ਣ ਦੌਰਾਨ ਜਿੱਥੇ ਵੀ ਲੋੜ ਪਈ, ਪ੍ਰਿਯੰਕਾ ਰੁਕੀ। ਵਿਆਪਕ ਮੁਸਕਰਾਹਟ ਤੇ ਵਿਅੰਗਾਤਮਕ ਟਿੱਪਣੀਆਂ ਨਾਲ ਪ੍ਰਿਯੰਕਾ ਨੇ ਭਾਸ਼ਣ ਕੀਤਾ।
ਭਾਸ਼ਣ ਦੌਰਾਨ ਜੇ ਉਸ ਨੇ ਕੋਈ ਮਜ਼ਾਕ ਵੀ ਕੀਤਾ ਤਾਂ ਨਾਲ ਹੀ ਮੁੱਕਾ ਵੀ ਮਾਰ ਦਿੱਤਾ। ਉਂਝ ਉਹ ਵਧੇਰੇ ਲਿਖਤੀ ਨੋਟਾਂ ਤੋਂ ਹੀ ਬੋਲਦੀ ਸੀ। ਕਈ ਵਾਰ ਸਵੈ-ਇੱਛਾ ਨਾਲ ਉਸ ਨੇ ਇਹ ਵੱਖਰਾ ਪ੍ਰਭਾਵ ਦਿੱਤਾ ਕਿ ਕਾਂਗਰਸ ਨੇ ਭਾਜਪਾ ਨੂੰ ਟੱਕਰ ਦੇਣ ਲਈ ਕੋਈ ਲੱਭ ਲਿਆ ਹੈ, ਭਾਵੇਂ ਉਹ ਚੌਥੀ ਪੀੜ੍ਹੀ ’ਚੋਂ ਹੈ।
ਭਾਜਪਾ ਪ੍ਰਿਯੰਕਾ ਤੋਂ ਬੇਚੈਨ ਹੈ ਪਰ ਕਾਂਗਰਸ ਉਤਸ਼ਾਹਿਤ ਹੈ। ਪ੍ਰਿਯੰਕਾ ਰੂਪੀ ਨਹਿਰੂ-ਗਾਂਧੀ ਪਰਿਵਾਰ ਦਾ ਸਭ ਤੋਂ ਨਵਾਂ ਮੈਂਬਰ ਆਉਣ ਵਾਲੇ ਦਿਨਾਂ ’ਚ ਭਾਜਪਾ ਦੇ ਰਣਨੀਤੀਕਾਰਾਂ ਨੂੰ ਉਸ ਦਾ ਮੁਕਾਬਲਾ ਕਰਨ ਦੇ ਤਰੀਕੇ ਲੱਭਣ ਲਈ ਮਜਬੂਰ ਕਰ ਸਕਦਾ ਹੈ। ਪ੍ਰਿਯੰਕਾ ਨੇ ਆਪਣਾ ਸੰਜਮ ਬਣਾਈ ਰੱਖਿਆ ਹੈ। ਕਦੇ ਵੀ ਉਸ ਦਾ ਧਿਆਨ ਭੰਗ ਨਹੀਂ ਹੋਇਆ ਤੇ ਨਾ ਹੀ ਉਸ ਨੂੰ ਕਦੇ ਗੁੱਸਾ ਅਾਇਆ ਹੈ।
ਤਿੱਖੇ ਵਿਅੰਗ ਤੇ ਆਲੋਚਨਾ ਨਾਲ ਭਰੇ ਆਪਣੇ 32 ਮਿੰਟ ਦੇ ਭਾਸ਼ਣ ’ਚ ਪ੍ਰਿਯੰਕਾ ਨੇ ਨਾ ਸਿਰਫ਼ ਭਾਜਪਾ ਸਗੋਂ ਅੱਜ ਦੇ ਰਾਜਾ (ਮੋਦੀ) ਨੂੰ ਵੀ ਲੰਬੇ ਹੱਥੀਂ ਲਿਆ ਜੋ ਵਾਰ-ਵਾਰ ਆਪਣਾ ਪਹਿਰਾਵਾ ਬਦਲਣਾ ਪਸੰਦ ਕਰਦੇ ਹਨ ਪਰ ਆਲੋਚਨਾ ਨੂੰ ਪਸੰਦ ਨਹੀਂ ਕਰਦੇ।
ਗਾਂਧੀ ਭੈਣ-ਭਰਾਵਾਂ ਦੀ ਤੁਲਨਾ ਅਟੱਲ ਹੈ ਕਿਉਂਕਿ ਭਾਜਪਾ ਦੇ ਸੰਸਦ ਮੈਂਬਰ ਮੰਨਦੇ ਹਨ ਕਿ ਪ੍ਰਿਯੰਕਾ ਦੀ ਹਿੰਦੀ ’ਚ ਮੁਹਾਰਤ ਅਤੇ ਸਿਆਸੀ ਸੂਝਬੂਝ ਅਾਪਣੇ ਭਰਾ ਨਾਲੋਂ ਕਿਤੇ ਵੱਧ ਹੈ।
ਦਿਲਚਸਪ ਗੱਲ ਇਹ ਹੈ ਕਿ ਦੋਹਾਂ ਨੇ ਵੱਖ-ਵੱਖ ਦਿਨਾਂ ’ਚ ਇਕ ਹੀ ਵਿਸ਼ੇ ’ਤੇ ਗੱਲ ਕੀਤੀ ਪਰ ਉਹ ਵੱਖ-ਵੱਖ ਰੂਪਾਂ ’ਚ ਸੀ। ਵਧੇਰੇ ਸੀਨੀਅਰ ਕਾਂਗਰਸੀ ਨੇਤਾਵਾਂ ਕੋਲ ਉਸ ਬਾਰੇ ਚੰਗੇ ਸ਼ਬਦ ਹਨ ਕਿਉਂਕਿ ਉਹ ਮਿਲਣਸਾਰ, ਚੰਗੀ ਸਰੋਤਾ ਅਤੇ ਗੱਲ ਮੰਨਵਾਉਣ ਵਾਲੀ ਹੈ।
ਹੋ ਸਕਦਾ ਹੈ ਕਿ ਉਹ ਆਪਣੇ ਭਰਾ ਦੇ ਕਰੀਅਰ ਲਈ ਖ਼ਤਰਾ ਨਾ ਹੋਵੇ ਪਰ ਜੇ ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ਵਾਂਗ ਆਪਣਾ ਪ੍ਰਦਰਸ਼ਨ ਜਾਰੀ ਰੱਖਦੀ ਹੈ ਤਾਂ ਪਾਰਟੀ ਅੰਦਰ ਉਸ ਦੀ ਸਿਆਸੀ ਤਰੱਕੀ ਲਈ ਆਵਾਜ਼ ਉੱਠਣੀ ਯਕੀਨੀ ਹੈ।
ਪਤੀ ਦੀ ਭੈੜੀ ਆਦਤ ਤੋਂ ਤੰਗ ਹੋ ਵੱਖਰੇ ਕਮਰੇ 'ਚ ਸੌਣ ਲੱਗੀ ਪਤਨੀ, ਅੱਕੇ ਪਤੀ ਨੇ...
NEXT STORY