ਬੁਰਹਾਨਪੁਰ, (ਭਾਸ਼ਾ)- ਮੱਧ ਪ੍ਰਦੇਸ਼ ਦੇ ਖੰਡਵਾ ਖੇਤਰ ਤੋਂ ਸੰਸਦ ਮੈਂਬਰ ਗਿਆਨੇਸ਼ਵਰ ਪਾਟਿਲ ਦੇ ਛੋਟੇ ਭਰਾ ਦੀ ਲਾਸ਼ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇ ਖੇਤ ਵਿਚ ਬਣੇ ਇਕ ਖੂਹ ਵਿਚੋਂ ਸ਼ੱਕੀ ਹਾਲਤ ਵਿਚ ਮਿਲੀ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਪੁਲਸ ਸੁਪਰਡੈਂਟ ਦੇਵੇਂਦਰ ਪਾਟੀਦਾਰ ਨੇ ਦੱਸਿਆ ਕਿ ਪੁਲਸ ਨੂੰ ਬੁੱਧਵਾਰ ਸਵੇਰੇ ਕਰੀਬ 8 ਵਜੇ ਵਿਸ਼ਵਨਾਥ ਪਾਟਿਲ ਉਰਫ਼ ‘ਬਾੜੂ’ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਵਿਸ਼ਵਨਾਥ ਦੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਖੂਹ ਵਿਚੋਂ ਬਾਹਰ ਕੱਢਿਆ ਗਿਆ।
ਪੁਲਸ ਸੁਪਰਡੈਂਟ ਮੁਤਾਬਕ, ਪੇਸ਼ੇ ਤੋਂ ਕੇਲਾ ਵਪਾਰੀ ਵਿਸ਼ਵਨਾਥ ਦੀ ਉਮਰ 55 ਤੋਂ 60 ਸਾਲ ਦਰਮਿਆਨ ਸੀ। ਮ੍ਰਿਤਕ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਇਕ ਧੀ ਅਤੇ 3 ਪੁੱਤਰ ਹਨ। ਅਧਿਕਾਰੀਆਂ ਅਨੁਸਾਰ, ਇਸ ਮੰਦਭਾਗੀ ਘਟਨਾ ਦੇ ਸਮੇਂ ਸੰਸਦ ਮੈਂਬਰ ਪਾਟਿਲ ਦਿੱਲੀ ਵਿਚ ਸਨ ਅਤੇ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਬੁਰਹਾਨਪੁਰ ਲਈ ਰਵਾਨਾ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਟਰੱਕ ਦੀ ਟੱਕਰ ਤੋਂ ਬਾਅਦ 2 ਕਾਰਾਂ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਮੌਤ
NEXT STORY