ਵਿਧਾਨ ਸਭਾ ਚੋਣਾਂ ਦੇ ਤਾਜ਼ਾ ਨਤੀਜਿਆਂ ਨੇ ਦਿੱਲੀ ਦੇ ਸਿਆਸੀ ਹਲਕਿਆਂ ’ਚ ਇੱਕ ਜਾਣਿਆ-ਪਛਾਣਿਆ ਸਵਾਲ ਖੜ੍ਹਾ ਕੀਤਾ ਹੈ ਕਿ ਕੀ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਜਿਸ ਨੂੰ ‘ਇੰਡੀਆ’ ਗੱਠਜੋੜ ਵਜੋਂ ਵੀ ਜਾਣਿਆ ਜਾਂਦਾ ਹੈ, ਟੁੱਟਣ ਦੇ ਕੰਢੇ ’ਤੇ ਹੈ?
ਪਹਿਲੀ ਨਜ਼ਰੇ ਕਈ ਸਬੂਤ ਕਾਫੀ ਗੰਭੀਰ ਜਾਪਦੇ ਹਨ। ਤ੍ਰਿਣਮੂਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਖੱਬੇ-ਪੱਖੀ ਪਾਰਟੀਆਂ ਹੋਰ ਹਾਸ਼ੀਏ ’ਤੇ ਧੱਕ ਦਿੱਤੀਆਂ ਗਈਆਂ ਹਨ ਅਤੇ ਡੀ. ਐੱਮ. ਕੇ. ਇਕ ਅਜਿਹੇ ਸੂਬੇ ਚ ਲੜਖੜਾ ਗਿਆ ਹੈ ਜਿੱਥੇ ਉਸ ਦਾ ਕਦੇ ਦਬਦਬਾ ਸੀ।
ਅਰਵਿੰਦ ਕੇਜਰੀਵਾਲ ਲਈ ਇਹ ਗਿਰਾਵਟ ਹੋਰ ਵੀ ਤੇਜ਼ ਰਹੀ ਹੈ। ਆਮ ਆਦਮੀ ਪਾਰਟੀ ਦਿੱਲੀ ’ਚ ਆਪਣੀ ਚੋਣ ਹਾਰ ਤੇ ਰਾਜ ਸਭਾ ’ਚ ਘਟਦੀ ਮੌਜੂਦਗੀ ਤੋਂ ਬਾਅਦ ਆਪਣੀ ਰਾਸ਼ਟਰੀ ਹੋਂਦ ਨੂੰ ਬਣਾਈ ਰੱਖਣ ਲਈ ਸੰਘਰਸ਼ ਕਰ ਰਹੀ ਹੈ। ਫਿਰ ਵੀ, ‘ਇੰਡੀਆ’ ਅਲਾਇੰਸ' ਦੇ ਸਿਆਸੀ ਅੰਤ ਦਾ ਐਲਾਨ ਕਰਨਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।
ਕਾਂਗਰਸ ਦਾ ਪ੍ਰਦਰਸ਼ਨ, ਜਿਸ ਨੂੰ ਅਕਸਰ ਗੱਠਜੋੜ ਦਾ ਮੁੱਖ ਆਧਾਰ ਮੰਨਿਆ ਜਾਂਦਾ ਹੈ, ਮਿਲਿਆ-ਜੁਲਿਆ ਰਿਹਾ ਹੈ। ਹਾਲਾਂਕਿ ਇਹ ਪੂਰੀ ਤਰ੍ਹਾਂ ਨਿਰਾਸ਼ਾਜਨਕ ਨਹੀਂ ਹੈ। ਇਹ ਆਸਾਮ ਨੂੰ ਭਾਰਤੀ ਜਨਤਾ ਪਾਰਟੀ ਕੋਲੋਂ ਖੋਹਣ ’ਚ ਅਸਫਲ ਰਿਹਾ ਹੈ। ਤਾਮਿਲਨਾਡੂ ਤੇ ਪੁੱਡੂਚੇਰੀ ’ਚ ਇਸ ਦਾ ਪ੍ਰਦਰਸ਼ਨ ਵੀ ਉਮੀਦ ਤੋਂ ਘੱਟ ਰਿਹਾ।
ਪਰ ਪਾਰਟੀ ਨੇ ਕੇਰਲ ’ਚ ਇਕ ਫੈਸਲਾਕੁੰਨ ਜਿੱਤ ਹਾਸਲ ਕੀਤੀ। ਉਸ ਨੇ ਖੱਬੇ ਪੱਖੀ ਲੋਕਤੰਤਰੀ ਮੋਰਚੇ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ- ਇਕ ਅਜਿਹੇ ਮੁਕਾਬਲੇ ’ਚ ਜਿੱਥੇ ਬਿਰਤਾਂਤ ਅੰਕੜਿਆਂ ਵਾਂਗ ਅਹਿਮ ਸੀ। ਇਹ ਜਿੱਤ ਅਹਿਮ ਹੈ। ਇਹ ਕਾਂਗਰਸ ਨੂੰ ਉਸ ਸਮੇਂ ਰਾਜ ਕਰਨ ਲਈ ਇਕ ਅਧਾਰ ਤੇ ਮਨੋਵਿਗਿਆਨਕ ਤਾਕਤ ਪ੍ਰਦਾਨ ਕਰਦੀ ਹੈ ਜਦੋਂ ਇਸ ਦੇ ਸਹਿਯੋਗੀ ਕਮਜ਼ੋਰ ਵਿਖਾਈ ਦਿੰਦੇ ਹਨ।
ਹੁਣ 4 ਸੂਬਿਆਂ ’ਤੇ ਕੰਟਰੋਲ ਹੋਣ ਕਾਰਨ ਪਾਰਟੀ ਕੋਲ ਇਕ ਆਧਾਰ ਹੈ ਜਿਸ ਰਾਹੀਂ ਉਹ ਗੱਲਬਾਤ ਕਰ ਸਕਦੀ ਹੈ, ਆਪਣੀ ਰਣਨੀਤੀ ਨੂੰ ਅਨੁਕੂਲ ਬਣਾ ਸਕਦੀ ਹੈ ਤੇ ਸੰਭਵ ਤੌਰ ’ਤੇ ਆਪਣੇ ਆਪ ਨੂੰ ਦੁਬਾਰਾ ਸਥਾਪਤ ਕਰ ਸਕਦੀ ਹੈ।
ਸੱਚਾਈ ਇਹ ਹੈ ਕਿ ‘ਇੰਡੀਆ’ ਗੱਠਜੋੜ ਕਈ ਮਹੀਨਿਆਂ ਤੋਂ ਕਮਜ਼ੋਰ ਹੋ ਰਿਹਾ ਹੈ। ਇਸ ’ਤੇ ਆਪਸੀ ਇੱਛਾਵਾਂ, ਖੇਤਰੀ ਦੁਸ਼ਮਣੀਆਂ ਤੇ ਇਕ ਸਾਂਝੀ ਰਾਸ਼ਟਰੀ ਰਣਨੀਤੀ ਦੀ ਘਾਟ ਦਾ ਭਾਰ ਹੈ। ਇਹ ਨਤੀਜੇ ਇਨ੍ਹਾਂ ਤਰੇੜਾਂ ਨੂੰ ਹੋਰ ਡੂੰਘਾ ਕਰ ਸਕਦੇ ਹਨ ਪਰ ਇਹ ਇਕ ਸਖ਼ਤ ਸੱਚਾਈ ਨੂੰ ਵੀ ਉਜਾਗਰ ਕਰਦੇ ਹਨ। ਇਕ ਮਜ਼ਬੂਤ ਕਾਂਗਰਸ ਤੋਂ ਬਿਨਾਂ ਇਸ ਗੱਠਜੋੜ ਦੇ ਇਕ ਭਰੋਸੇਯੋਗ ਰਾਸ਼ਟਰੀ ਬਦਲ ਦੀ ਬਜਾਏ ਖੇਤਰੀ ਤਾਕਤਾਂ ਦਾ ਇਕ ਢਿੱਲਾ ਗਰੁੱਪ ਬਣਨ ਦਾ ਖਤਰਾ ਹੈ।
ਤਾਂ ਕੀ ਇਹ ਅਲਾਇੰਸ ਟੁੱਟ ਗਿਆ ਹੈ? ਸ਼ਾਇਦ। ਪਰ ਜਿਵੇਂ ਕਿ ਅਕਸਰ ਭਾਰਤੀ ਸਿਆਸਤ ’ਚ ਹੁੰਦਾ ਹੈ, ਅੱਜ ਦਾ ਖਿਲਰਣਾ ਕੱਲ੍ਹ ਨੂੰ ਤੇਜ਼ੀ ਨਾਲ ਇਕ ਨਵੇਂ ਸਮੀਕਰਨ ’ਚ ਬਦਲ ਸਕਦਾ ਹੈ।
ਬੱਸ ਬਣ ਗਈ ਅੱਗ ਦਾ ਗੋਲ਼ਾ ! ਡਰਾਈਵਰ ਦੀ ਸੂਝਬੂਝ ਨਾਲ ਮਸਾਂ ਬਚੀ ਯਾਤਰੀਆਂ ਦੀ ਜਾਨ
NEXT STORY