ਡਿਬਰੂਗੜ੍ਹ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ’ਚ ਦੇਸ਼ ’ਚ 300 ਤੋਂ ਜ਼ਿਆਦਾ ਲੋਕ ਸਭਾ ਸੀਟਾਂ ਜਿੱਤੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸੱਤਾ ਬਰਕਰਾਰ ਰੱਖੇਗੀ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਪਾਰਟੀ ਇਸ ਪੂਰਬ-ਉੱਤਰੀ ਸੂਬੇ ’ਚ 14 ’ਚ 12 ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਕਾਂਗਰਸ ’ਤੇ ਵਾਰ ਕਰਦੇ ਹੋਏ ਸ਼ਾਹ ਨੇ ਕਿਹਾ,‘‘ਪੂਰਬ-ਉੱਤਰ ਨੂੰ ਕਦੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ ਪਰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ ਬਾਵਜੂਦ ਪਾਰਟੀ ਖੇਤਰ ਦੇ 3 ਸੂਬਿਆਂ ’ਚ ਹੋਈਆਂ ਤਾਜ਼ਾ ਵਿਧਾਨ ਸਭਾ ਚੋਣਾਂ ’ਚ ਵਧੀਆ ਪ੍ਰਦਰਸ਼ਨ ਕਰਨ ’ਚ ਨਾਕਾਮ ਰਹੀ।’’ ਹਾਲ ’ਚ ਮੇਘਾਲਿਆ, ਤ੍ਰਿਪੁਰਾ ਅਤੇ ਨਾਗਾਲੈਂਡ ’ਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਭਾਜਪਾ ਨੇ ਤ੍ਰਿਪੁਰਾ ’ਚ ਸਰਕਾਰ ਬਣਾਈ ਅਤੇ ਹੋਰ 2 ਸੂਬਿਆਂ ’ਚ ਸਹਿਯੋਗੀ ਪਾਰਟੀਆਂ ਦੇ ਨਾਲ ਸੱਤਾ ’ਚ ਪਰਤੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬ੍ਰਿਟੇਨ ਯਾਤਰਾ ਦੌਰਾਨ ਕੀਤੀ ਗਈ ਵਿਵਾਦਪੂਰਨ ਟਿੱਪਣੀਆਂ ਦਾ ਜ਼ਿਕਰ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, ‘‘ਉਨ੍ਹਾਂ ਨੇ (ਰਾਹੁਲ ਨੇ) ਵਿਦੇਸ਼ੀ ਧਰਤੀ ਤੋਂ ਭਾਰਤ ਦਾ ਅਪਮਾਨ ਕੀਤਾ। ਜੇਕਰ ਉਹ ਅਜਿਹਾ ਕਰਨਾ ਜਾਰੀ ਰੱਖਣਗੇ ਤਾਂ ਕਾਂਗਰਸ ਦਾ ਨਾ ਸਿਰਫ ਪੂਰਬ-ਉੱਤਰ ’ਚੋਂ, ਸਗੋਂ ਪੂਰੇ ਦੇਸ਼ ’ਚੋਂ ਸਫਾਇਆ ਹੋ ਜਾਵੇਗਾ।’’ ਉਨ੍ਹਾਂ ਕਿਹਾ,‘‘ਉਹ ਪ੍ਰਧਾਨ ਮੰਤਰੀ ਦੀ ਜਿੰਨੀ ਨਿੰਦਾ ਕਰਨਗੇ, ਓਨਾ ਹੀ ਜ਼ਿਆਦਾ ਭਾਜਪਾ ਅੱਗੇ ਵਧੇਗੀ।’’ ਸ਼ਾਹ ਨੇ ਕਿਹਾ ਕਿ ਵਿਵਾਦਾਪੂਰਨ ਹਥਿਆਰਬੰਦ ਬਲ (ਵਿਸ਼ੇਸ਼ ਅਧਿਕਾਰ) ਐਕਟ, 1958 ਜਾਂ ਅਫਸਪਾ ਨੂੰ ਆਸਾਮ ਦੇ 70 ਫ਼ੀਸਦੀ ਇਲਾਕਿਆਂ ਤੋਂ ਹਟਾ ਲਿਆ ਗਿਆ ਹੈ ਜਦੋਂ ਕਿ ਬੋਡੋਲੈਂਡ ਅਤੇ ਕਾਰਬੀ ਆਂਗਲੋਂਗ ਇਲਾਕੇ ਸ਼ਾਂਤੀਪੂਰਨ ਹਨ ਅਤੇ ਗੁਆਂਢੀ ਸੂਬਿਆਂ ਦੇ ਨਾਲ ਸੂਬੇ ਦੇ ਸਰਹੱਦੀ ਵਿਵਾਦ ਦਾ ਹੱਲ ਕੀਤਾ ਜਾ ਰਿਹਾ ਹੈ।
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਬਨਣਗੀਆਂ 5 ਸੁਰੰਗਾਂ, 3 ਘੰਟਿਆਂ 'ਚ ਪੂਰਾ ਹੋਵੇਗਾ 245km ਦਾ ਸਫ਼ਰ: ਗਡਕਰੀ
NEXT STORY