ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਪਾਣੀਆਂ ਬਾਰੇ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਬਜਟ ਇਜਲਾਸ ਦੌਰਾਨ ਸੂਬੇ ਦੀਆਂ ਸਾਰੀਆਂ ਪਾਰਟੀਆਂ ਹੀ ਇਕਜੁੱਟ ਨਜ਼ਰ ਆਈਆਂ। ਇਸ ਦੌਰਾਨ ਜਲੰਧਰ ਛਾਉਣੀ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ BBMB ਦੇ ਇਸ ਫ਼ੈਸਲੇ ਵਿਰੁੱਧ ਆਵਾਜ਼ ਚੁੱਕੀ।
ਆਪਣੇ ਸੰਬੋਧਨ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਜਦੋਂ ਲੜਾਈ ਦੀ ਲੋੜ ਪੈਂਦੀ ਤਾਂ ਪੰਜਾਬ ਮੂਹਰੇ ਹੁੰਦਾ, ਜਦੋਂ ਅਸੀਂ ਕੁਝ ਮੰਗੀਏ ਤਾਂ ਪੰਜਾਬ ਨੂੰ ਸਭ ਤੋਂ ਪਿੱਛੇ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੈਮ ਸੇਫ਼ਟੀ ਐਕਟ ਵਿਚੋਂ ਕੇਂਦਰ ਦੀ ਮਾਨਸਿਕਤਾ ਉਭਰਦੀ ਹੈ ਕਿ ਇਹ ਹਰ ਚੀਜ਼ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ। ਉਨ੍ਹਾਂ ਦੂਜੇ ਸੂਬਿਆਂ ਦੇ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜੇ ਪਾਣੀ ਸਾਰਿਆਂ ਦਾ ਸਾਂਝਾ ਹੈ ਤਾਂ ਹਰ ਸਰੋਤ ਨੂੰ ਹੀ ਸਾਂਝਾ ਕਰ ਕੇ ਵੰਡ ਲਓ। ਇਹ ਪੰਜਾਬ ਨਾਲ ਸਰਾਸਰ ਧੱਕਾ ਹੈ।
ਉਨ੍ਹਾਂ ਮੰਗ ਕੀਤੀ ਕਿ BBMB ਨੇ ਹਾਈ ਕੋਰਟ ਵਿਚ ਰਿੱਟ ਵੀ ਪਾ ਦਿੱਤੀ ਹੈ। ਇਨ੍ਹਾਂ ਨੇ ਸਾਨੂੰ ਅਦਾਲਤਾਂ ਵਿਚ ਲਿਜਾ ਕੇ ਉਲਝਾਉਣਾ ਹੈ। ਇਸ ਦੇ ਨਾਲ ਹੀ ਪਰਗਟ ਸਿੰਘ ਨੇ ਇਸ ਮਸਲੇ 'ਤੇ ਐਕਸਪਰਟ ਕਮੇਟੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਰੱਦ ਕੀਤੀ ਗਈ ਹੈ, ਇਸ ਦਾ ਅਸਲ ਹੱਕਦਾਰ ਪੰਜਾਬ ਹੈ। ਉਨ੍ਹਾਂ ਕਿਹਾ ਕਿ ਜੇ ਉਸ ਬਾਰੇ ਦੁਬਾਰਾ ਚਰਚਾ ਹੋ ਸਕਦੀ ਹੈ, ਤਾਂ ਇਹ ਸਾਰੇ ਸਮਝੌਤਿਆਂ 'ਤੇ ਮੁੜ ਵਿਚਾਰ ਕਿਉਂ ਨਹੀਂ ਕੀਤਾ ਜਾ ਸਕਦਾ।
ਪੰਜਾਬ ਵਿਧਾਨ ਸਭਾ 'ਚ ਬੋਲੇ ਹਰਜੋਤ ਬੈਂਸ-ਪਾਣੀ ਤੋਂ ਬਿਨਾਂ ਪੰਜਾਬ ਖ਼ਤਮ ਹੋ ਜਾਵੇਗਾ
NEXT STORY