ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਇੱਕ ਭਾਜਪਾ ਵਰਕਰ ਨੂੰ ਕੁੱਝ ਅਣਪਛਾਤੇ ਲੋਕਾਂ ਨੇ ਕਥਿਤ ਤੌਰ 'ਤੇ ਅਗਵਾ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਨਗਰ ਪਾਲਿਕਾ ਕਮੇਟੀ ਵਤਰਗਾਮ ਦੇ ਉਪ-ਪ੍ਰਧਾਨ ਮੇਰਾਜੁਦੀਨ ਮੱਲਾ ਨੂੰ ਜ਼ਿਲ੍ਹੇ ਦੇ ਰਫਿਆਬਾਦ ਇਲਾਕੇ ਦੇ ਮਰਜੀਗੁੰਡ 'ਚ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ। ਉਹ ਉਸ ਸਮੇਂ ਸੋਪੋਰ ਜਾ ਰਹੇ ਸਨ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਭਾਜਪਾ ਵਰਕਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਕੁੱਝ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਭਾਜਪਾ ਨੇਤਾ ਸ਼ੇਖ ਵਸੀਮ ਬਾਰੀ, ਉਨ੍ਹਾਂ ਦੇ ਭਰਾ ਅਤੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਕਰਨਾਟਕ 'ਚ ਪਲਾਜ਼ਮਾ ਦਾਨੀਆਂ ਨੂੰ ਮਿਲਣਗੇ 5000 ਰੁਪਏ
NEXT STORY