ਜਲੰਧਰ (ਮਹੇਸ਼)-ਰਾਮਾ ਮੰਡੀ ਇਲਾਕੇ 'ਚ ਸਥਿਤ ਬਾਬਾ ਬੁੱਢਾ ਜੀ ਨਗਰ ਵਾਲੀਆਂ ਝੁੱਗੀਆਂ 'ਚ ਰਹਿੰਦਾ ਇਕ ਮੁੰਡਾ ਗੁਆਂਢ 'ਚ ਰਹਿੰਦੀ 16 ਸਾਲ 11 ਮਹੀਨੇ ਦੀ ਨਾਬਾਲਗਾ ਨੂੰ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਦਕੋਹਾ ਪੁਲਸ ਚੌਕੀ ਦੇ ਏ. ਐੱਸ. ਆਈ. ਰਾਜੇਸ਼ ਕੁਮਾਰ ਵਲੋਂ ਉਕਤ ਲੜਕੀ ਦੇ ਚਾਚਾ ਸੁਰਜੀਤ ਕੁਮਾਰ ਪੁੱਤਰ ਬੱਚੀ ਲਾਲ ਨਿਵਾਸੀ ਝੁੱਗੀਆਂ ਬਾਬਾ ਬੁੱਢਾ ਜੀ ਨਗਰ ਦੇ ਬਿਆਨਾਂ 'ਤੇ ਥਾਣਾ ਰਾਮਾ ਮੰਡੀ 'ਚ ਵਿਵੇਕ ਪੁੱਤਰ ਹੱਚੂ ਨਿਵਾਸੀ ਝੁੱਗੀਆਂ ਬਾਬਾ ਬੁੱਢਾ ਜੀ ਨਗਰ ਦੇ ਖਿਲਾਫ ਮਾਮਲਾ ਦਰਜ ਕੀਤੀ ਗਈ ਹੈ ਤੇ ਉਸ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਵਿਵੇਕ ਆਪਣੇ ਮਾਮੇ ਦੀ ਸ਼ਹਿ ’ਤੇ ਉਸ ਦੀ ਭਤੀਜੀ ਨੂੰ ਬਹਿਲਾ-ਫੁਸਲਾ ਕੇ ਆਪਣੇ ਨਾਲ ਲੈ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਰੀ ਦੀਆਂ ਸਕੂਟਰੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ
NEXT STORY