ਨਵੀਂ ਦਿੱਲੀ : ਦੇਸ਼ ਦੀਆਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਹਾਲ ਹੀ ਵਿੱਚ ਮੀਡੀਆ ਵਿੱਚ E20 ਪੈਟਰੋਲ (EBMS) ਵਿੱਚ ਨਮੀ ਅਤੇ ਕਲੋਰਾਈਡ (Chloride) ਹੋਣ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਤੇਲ ਕੰਪਨੀਆਂ ਵੱਲੋਂ ਦੇਸ਼ ਭਰ ਵਿੱਚ ਸਪਲਾਈ ਚੇਨ ਦੀ ਕੀਤੀ ਗਈ ਇੱਕ ਵਿਸ਼ੇਸ਼ ਅਤੇ ਗੰਭੀਰ ਜਾਂਚ ਤੋਂ ਬਾਅਦ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਬਾਲਣ (fuel) ਦੀ ਗੁਣਵੱਤਾ ਪੂਰੀ ਤਰ੍ਹਾਂ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਹੈ ਅਤੇ ਚਿੰਤਾ ਦੀ ਕੋਈ ਲੋੜ ਨਹੀਂ ਹੈ।
ਤੇਲ ਕੰਪਨੀਆਂ ਨੇ ਦੱਸਿਆ ਕਿ E20 ਪੈਟਰੋਲ ਵਿੱਚ 500 ppm ਕਲੋਰਾਈਡ ਹੋਣ ਦੇ ਜੋ ਦਾਅਵੇ ਕੀਤੇ ਜਾ ਰਹੇ ਸਨ, ਉਹ ਜਾਂਚ ਵਿੱਚ ਸਹੀ ਨਹੀਂ ਪਾਏ ਗਏ। ਦੇਸ਼ ਦੀਆਂ ਵੱਖ-ਵੱਖ ਰਿਫਾਇਨਰੀਆਂ ਤੋਂ ਲਏ ਗਏ 100 ਤੋਂ ਵੱਧ ਪੈਟਰੋਲ ਦੇ ਨਮੂਨਿਆਂ ਦੀ ਜਾਂਚ ਵਿੱਚ ਕਲੋਰਾਈਡ ਦੀ ਮਾਤਰਾ ਬਹੁਤ ਹੀ ਘੱਟ ਯਾਨੀ 1 ppm ਜਾਂ ਇਸ ਤੋਂ ਵੀ ਘੱਟ ਪਾਈ ਗਈ ਹੈ। ਓ.ਐੱਮ.ਸੀ. (OMC) ਅਤੇ ਸੀ.ਐੱਚ.ਟੀ. (CHT) ਦੀ ਇੱਕ ਵਿਸ਼ੇਸ਼ ਟਾਸਕ ਫੋਰਸ ਨੇ ਪਿਛਲੇ 10 ਦਿਨਾਂ ਵਿੱਚ ਦੇਸ਼ ਦੀਆਂ 80 ਡਿਸਟਿਲਰੀਆਂ ਤੋਂ ਇਥਾਨੌਲ ਦੇ ਨਮੂਨੇ ਲਏ, ਜਿਨ੍ਹਾਂ ਵਿੱਚ ਕਲੋਰਾਈਡ ਦੀ ਮਾਤਰਾ 3 ppm ਤੋਂ ਘੱਟ ਪਾਈ ਗਈ। ਡਿਪੂਆਂ ਅਤੇ ਟਰਮੀਨਲਾਂ ਤੋਂ ਲਏ ਗਏ 80 ਤੋਂ ਵੱਧ ਨਮੂਨਿਆਂ ਵਿੱਚ ਵੀ ਕਲੋਰਾਈਡ ਦੀ ਮਾਤਰਾ 3 ppm ਤੋਂ ਘੱਟ ਦਰਜ ਕੀਤੀ ਗਈ ਹੈ। ਦੇਸ਼ ਭਰ ਵਿੱਚ ਸ਼ੁਰੂ ਕੀਤੇ ਗਏ ਤੀਬਰ ਨਿਗਰਾਨੀ ਪ੍ਰੋਗਰਾਮ ਤਹਿਤ 1000 ਤੋਂ ਵੱਧ ਨਮੂਨਿਆਂ ਵਿੱਚੋਂ ਹੁਣ ਤੱਕ ਪ੍ਰਾਪਤ ਹੋਈਆਂ 160 ਟੈਸਟ ਰਿਪੋਰਟਾਂ ਵਿੱਚ ਕਲੋਰਾਈਡ ਦੀ ਮਾਤਰਾ ਸਿਰਫ਼ 0 ਤੋਂ 3 ppm ਦੇ ਵਿਚਕਾਰ ਪਾਈ ਗਈ ਹੈ। ਜਾਂਚ ਦੌਰਾਨ ਸਿਰਫ਼ ਚਾਰ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਕਲੋਰਾਈਡ ਦੀ ਮਾਤਰਾ ਵੱਧ ਸੀ, ਜਿਨ੍ਹਾਂ ਦੀ ਸਪਲਾਈ ਤੁਰੰਤ ਮੁਅੱਤਲ ਕਰਕੇ ਲੋੜੀਂਦੇ ਸੁਧਾਰ ਕੀਤੇ ਗਏ ਹਨ।
ਤੇਲ ਕੰਪਨੀਆਂ ਨੇ ਖਪਤਕਾਰਾਂ ਨੂੰ ਭਰੋਸਾ ਦਿੰਦਿਆਂ ਦੱਸਿਆ ਕਿ ਬਾਲਣ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਦੇਸ਼ ਦੇ ਲਗਭਗ 90,000 ਪੈਟਰੋਲ ਪੰਪਾਂ 'ਤੇ ਜ਼ਮੀਨਦੋਜ਼ ਸਟੋਰੇਜ ਟੈਂਕਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਟੈਂਕਾਂ ਵਿੱਚ ਪਾਣੀ ਦੇ ਰਿਸਾਅ ਅਤੇ ਘਣਤਾ ਦੀ ਰੋਜ਼ਾਨਾ 8 ਤੋਂ 12 ਵਾਰ ਜਾਂਚ ਕੀਤੀ ਜਾ ਰਹੀ ਹੈ, ਅਤੇ ਹੁਣ ਤੱਕ ਕਿਸੇ ਵੀ ਟੈਂਕ ਵਿੱਚ ਪਾਣੀ ਦੇ ਦਾਖ਼ਲ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਇਲਾਵਾ ਮੋਬਾਈਲ ਲੈਬਾਰਟਰੀਆਂ ਰਾਹੀਂ ਵੀ ਨਮੂਨਿਆਂ ਦੀ ਸੁਤੰਤਰ ਜਾਂਚ ਕਰਵਾਈ ਜਾ ਰਹੀ ਹੈ।
ਪੁਲਸ ਸਬ-ਇੰਸਪੈਕਟਰ ਦੇ ਨਤੀਜੇ 'ਚ 'News' ਨਾਂ ਦੇ ਉਮੀਦਵਾਰ 'ਤੇ ਮਚਿਆ ਬਵਾਲ, ਨੌਜਵਾਨ ਨੇ ਦਿੱਤੀ ਸਫ਼ਾਈ
NEXT STORY