ਨੋਇਡਾ - ਕੋਰੋਨਾ ਨਾਲ ਜੰਗ ਦੇ ਵਿਚਾਲੇ ਬਲੈਕ ਫੰਗਸ (ਮਿਊਕੋਰਮਿਕੋਸਿਸ) ਦੀ ਬੀਮਾਰੀ ਕਾਫ਼ੀ ਤੇਜ਼ੀ ਨਾਲ ਫੈਲ ਰਹੀ ਹੈ। ਲੋਕ ਹੁਣ ਕੋਰੋਨਾ ਨੂੰ ਤਾਂ ਹਰਾ ਦੇ ਰਹੇ ਹਨ ਪਰ ਉਸ ਤੋਂ ਬਾਅਦ ਇਸ ਖ਼ਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਦੇਸ਼ ਦੇ ਕਈ ਰਾਜਾਂ ਵਿੱਚ ਇਸ ਸਮੇਂ ਬਲੈਕ ਫੰਗਸ ਦੇ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਹੁਣ ਉੱਤਰ ਪ੍ਰਦੇਸ਼ ਵਿੱਚ ਵੀ ਹਾਲਤ ਚਿੰਤਾਜਨਕ ਵਿਖਾਈ ਦੇ ਰਹੀ ਹੈ। ਇੱਥੇ ਵੀ ਬਲੈਕ ਫੰਗਸ ਤੋਂ ਪੀੜਤ ਕਈ ਮਰੀਜ਼ ਦੇਖਣ ਨੂੰ ਮਿਲ ਰਹੇ ਹਨ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ 24 ਘੰਟਿਆਂ ਵਿੱਚ ਆਏ 39923 ਨਵੇਂ ਮਾਮਲੇ, 53 ਹਜ਼ਾਰ ਤੋਂ ਵੱਧ ਹੋਏ ਠੀਕ
ਜਾਨਲੇਵਾ ਬੀਮਾਰੀ ਬਲੈਕ ਫੰਗਸ ਦਾ ਖ਼ਤਰਾ ਹੁਣ ਗੌਤਮ ਬੁੱਧ ਨਗਰ 'ਤੇ ਵੀ ਮੰਡਰਾਉਣ ਲੱਗਾ ਹੈ। ਇੱਥੇ ਦੇ ਕੁੱਝ ਨਿੱਜੀ ਹਸਪਤਾਲਾਂ ਵਿੱਚ ਬਲੈਕ ਫੰਗਸ ਤੋਂ ਪੀੜਤ ਮਰੀਜ਼ ਇਲਾਜ ਲਈ ਭਰਤੀ ਹੋਏ ਹਨ। ਗੌਤਮਬੁੱਧ ਨਗਰ ਵਿੱਚ ਮਰੀਜ਼ਾਂ ਵਿੱਚ ਬਲੈਕ ਫੰਗਸ (ਮਿਊਕੋਰਮਿਕੋਸਿਸ) ਦੇ ਮਾਮਲੇ ਵੱਧ ਰਹੇ ਹਨ। ਨੋਇਡਾ ਦੇ ਕੈਲਾਸ਼ ਹਸਪਤਾਲ ਵਿੱਚ ਵੀ ਇਸ ਬੀਮਾਰੀ ਤੋਂ ਪੀੜਤ ਇੱਕ ਮਰੀਜ਼ ਨੂੰ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ-ਗਾਜ਼ੀਪੁਰ 'ਚ 217 ਭੇਡਾਂ ਦੀ ਮੌਤ ਤੋਂ ਬਾਅਦ ਮਚੀ ਭਾਜੜ
ਨੋਇਡਾ ਵਿੱਚ ਵਧਿਆ ਬਲੈਕ ਫੰਗਸ ਦਾ ਖ਼ਤਰਾ
ਕੈਲਾਸ਼ ਹਸਪਤਾਲ ਦੇ ਬੁਲਾਰਾ ਆਰ.ਸੀ. ਜੋਸ਼ੀ ਨੇ ਦੱਸਿਆ ਕਿ ਨੋਇਡਾ ਦੇ ਬਰੌਲਾ ਪਿੰਡ ਨਿਵਾਸੀ ਮਾਂਗੇਰਾਮ ਸ਼ਰਮਾ ਕੋਰੋਨਾ ਤੋਂ ਠੀਕ ਹੋ ਗਏ ਪਰ ਬਾਅਦ ਵਿੱਚ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਘੱਟ ਹੋ ਗਈ। ਉਨ੍ਹਾਂ ਨੂੰ ਮੇਰਠ ਮੈਡੀਕਲ ਕਾਲਜ ਭੇਜਿਆ ਗਿਆ ਸੀ। ਉੱਥੇ ਮਰੀਜ਼ ਦੀ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਨੋਇਡਾ ਦੇ ਕੈਲਾਸ਼ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ।
ਇਹ ਵੀ ਪੜ੍ਹੋ- ਅਰਬ ਸਾਗਰ ਵੱਲੋਂ ਵੱਧ ਰਿਹਾ ਚੱਕਰਵਾਤੀ ਤੂਫਾਨ 'ਤੌਕਾਤੇ', ਗੁਜਰਾਤ 'ਚ ਭਿਆਨਕ ਤਬਾਹੀ ਸੰਭਵਤ
ਲਖਨਊ ਵਿੱਚ ਬਲੈਕ ਫੰਗਸ ਦੀ ਵਜ੍ਹਾ ਨਾਲ ਮੌਤ
ਜਾਣਕਾਰੀ ਮੁਤਾਬਕ ਗ੍ਰੇਟਰ ਨੋਇਡਾ ਦੇ ਯਥਾਰਥ ਹਸਪਤਾਲ ਵਿੱਚ ਬਲੈਕ ਫੰਗਸ ਬੀਮਾਰੀ ਦੇ 6 ਮਰੀਜ਼ ਹਨ। ਸ਼ਾਰਦਾ ਹਸਪਤਾਲ ਵਿੱਚ 2 ਮਰੀਜ਼ ਦੱਸੇ ਜਾ ਰਹੇ ਹਨ। ਹਾਲਾਂਕਿ, ਇਨ੍ਹਾਂ 2 ਮਰੀਜ਼ਾਂ ਵਿੱਚ ਡਾਕਟਰਾਂ ਨੇ ਅਜੇ ਬਲੈਕ ਫੰਗਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇੰਨਾ ਹੀ ਨਹੀਂ ਹਾਲ ਹੀ ਵਿੱਚ ਇੱਕ ਮਰੀਜ਼ ਦੀ ਮੌਤ ਬਲੈਕ ਫੰਗਸ ਕਾਰਨ ਹੋ ਚੁੱਕੀ ਹੈ। ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਬਲੈਕ ਫੰਗਸ 'ਤੇ ਅਜੇ ਕੋਈ ਵੱਡੀ ਰਿਸਰਚ ਜਾਂ ਇਸ ਦੀ ਮੁਕੰਮਲ ਦਵਾਈ ਬਾਜ਼ਾਰ ਵਿੱਚ ਮੌਜੂਦ ਨਹੀਂ ਹੈ। ਅਜਿਹੇ ਵਿੱਚ ਲੋਕਾਂ ਵਿਚਾਲੇ ਇਸਦਾ ਖ਼ੌਫ ਵੀ ਜ਼ਿਆਦਾ ਹੈ ਅਤੇ ਉਹ ਬੇਬਸ ਵੀ ਵਿਖਾਈ ਦੇ ਰਹੇ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਦਦ ਕਰਨ ਵਾਲੇ ਫਰਿਸ਼ਤਿਆਂ ਨੂੰ ਮੋਦੀ ਸਰਕਾਰ ਸ਼ਿਕਾਰ ਬਣਾ ਰਹੀ : ਸੂਰਜੇਵਾਲਾ
NEXT STORY