ਲਖਨਊ : ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਪੁਲਸ ਨੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇੱਥੇ ਇੱਕ ਡਾਕਟਰ ਨੂੰ ਉਨ੍ਹਾਂ ਦੇ ਇੱਕ ਦੋਸਤ ਨੇ ਕੁੱਝ ਦਿਨਾਂ ਪਹਿਲਾਂ ਸਨਾ ਉਰਫ ਤਬਸੁਮ ਫਾਤੀਮਾ ਉਰਫ ਦੇਵਾਂਸ਼ੀ ਨਾਲ ਮਿਲਵਾਇਆ। ਦੋਨਾਂ ਵਿੱਚ ਦੋਸਤੀ ਹੋ ਗਈ।
ਇੱਕ ਦਸੰਬਰ ਨੂੰ ਸਨਾ ਨੇ ਡਾਕਟਰ ਨੂੰ ਸੁਸ਼ਾਂਤ ਗੋਲਫ ਸਿਟੀ ਸਥਿਤ ਓਮੈਕਸ ਅਪਾਰਟਮੈਂਟ ਦੇ 1302 ਨੰਬਰ ਫਲੈਟ 'ਤੇ ਬੁਲਾਇਆ। ਉਸ ਨੇ ਕਿਹਾ ਕਿ ਉਸ ਦੀ ਭੈਣ ਨੀਸ਼ੂ ਉਰਫ ਕਹਕਸ਼ਾਂ ਵੀ ਨਾਲ ਹੈ। ਉਸ ਨਾਲ ਵੀ ਮੁਲਾਕਾਤ ਕਰਵਾ ਦੇਵੇਗੀ। ਪੀੜਤ ਤੈਅ ਕੀਤੀ ਜਗ੍ਹਾ 'ਤੇ ਪਹੁੰਚੇ ਤਾਂ ਉੱਥੇ ਸਨਾ, ਕਹਕਸ਼ਾਂ ਤੋਂ ਇਲਾਵਾ 5 ਲੋਕ ਹੋਰ ਮੌਜੂਦ ਸਨ। ਸਾਰਿਆਂ ਨੇ ਮਿਲ ਕੇ ਨਸ਼ੀਲਾ ਪਦਾਰਥ ਪਿਲਾ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਅਤੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾਈ।
ਰੇਪ ਦਾ ਵੀਡੀਓ ਬਣਾ ਕੇ ਕੀਤਾ ਵਾਇਰਲ, ਦੋਸ਼ੀ ਯੂਟਿਊਬਰ ਗ੍ਰਿਫਤਾਰ
ਇਸ ਤੋਂ ਬਾਅਦ ਦੋਸ਼ੀਆਂ ਨੇ ਉਨ੍ਹਾਂ ਤੋਂ 30 ਲੱਖ ਰੁਪਏ ਮੰਗੇ। ਪੈਸੇ ਨਹੀਂ ਦੇਣ 'ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਪੁਲਸ ਨੇ ਗਿਰੋਹ ਦੇ 2 ਮੈਬਰਾਂ ਸਚਿਨ ਰਾਵਤ ਅਤੇ ਨੀਸ਼ੂ ਉਰਫ ਕਹਕਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਆਦਿਲ, ਬਲਰਾਮ ਵਰਮਾ, ਪ੍ਰਵੇਸ਼ ਜੈਸਵਾਲ, ਨਜ਼ਰ ਅੱਬਾਸ ਅਤੇ ਸਨਾ ਫਰਾਰ ਹਨ।
ਸ਼ੁਰੂਆਤੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਇਸ ਗਿਰੋਹ ਨੇ ਕਰੀਬ 30 ਲੋਕਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ ਉਨ੍ਹਾਂ ਤੋਂ ਪੈਸੇ ਲੁੱਟੇ ਹਨ। ਪੁਲਸ ਮੁਤਾਬਕ ਦੋਸ਼ੀ ਆਦਿਲ ਸੈਕਸ ਰੈਕੇਟ ਵੀ ਚਲਾਉਂਦਾ ਸੀ। ਉਹ ਹੋਰ ਦੋਸ਼ੀਆਂ ਨਾਲ ਮਿਲ ਕੇ ਲੋਕਾਂ ਨੂੰ ਫਸਾਉਂਦਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੁਲਵਾਮਾ 'ਚ ਅੱਤਵਾਦੀਆਂ ਨੇ ਇੱਕ ਵਿਅਕਤੀ ਨੂੰ ਮਾਰੀ ਗੋਲੀ, ਸਰਚ ਆਪਰੇਸ਼ਨ ਜਾਰੀ
NEXT STORY