ਬਿਲਾਸਪੁਰ—ਹਿਮਾਚਲ ਪ੍ਰਦੇਸ਼ 'ਚ ਬਿਲਾਸਪੁਰ ਦੇ ਬਰਮਾਣਾ 'ਚ ਮਨਾਲੀ-ਚੰਡੀਗੜ੍ਹ ਹਾਈਵੇਅ 'ਤੇ ਸਥਿਤ ਏ.ਸੀ.ਸੀ ਦੀ ਸੀਮੈਂਟ ਫੈਕਟਰੀ 'ਚ ਭਿਆਨਕ ਧਮਾਕਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਹਾਈਵੇਅ ਕਿਨਾਰੇ ਸਥਿਤ ਸੀਮੈਂਟ ਫੈਕਟਰੀ 'ਚ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਫੈਕਟਰੀ 'ਚ ਸੀਮੈਂਟ ਨਿਰਮਾਣ ਲਈ ਕਿਲੰਕਰ ਦੀ ਸਪਲਾਈ ਲੈ ਜਾਣ ਵਾਲੀ ਲੇਨ ਦੀ ਬੈਲਟ ਟੁੱਟ ਗਈ ਅਤੇ ਧਮਾਕੇ ਨਾਲ ਸ਼ੈੱਡ ਦੇ ਪਰਖੱਚੇ ਉੱਡ ਗਏ। ਇਸ ਦੇ ਨਾਲ ਧਮਾਕੇ ਦੌਰਾਨ ਉੱਡੀ ਧੂੜ ਕਾਰਨ 10 ਮਿੰਟ ਤੱਕ ਕੁਝ ਦਿਖਾਈ ਨਹੀਂ ਦਿੱਤਾ। ਦੱਸਿਆ ਜਾਂਦਾ ਹੈ ਕਿ ਧਮਾਕੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

CAA ਤੋਂ ਇਕ ਇੰਚ ਪਿੱਛੇ ਨਹੀਂ ਹਟੇਗੀ ਸਰਕਾਰ, ਸ਼ਾਹ ਨੇ ਵਿਰੋਧੀ ਦਲਾਂ ਨੂੰ ਦਿੱਤੀ ਚੁਣੌਤੀ
NEXT STORY