ਜੋਧਪੁਰ—ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦੇ ਮੁੱਦੇ 'ਤੇ ਥੋੜ੍ਹਾ ਜਿਹਾ ਵੀ ਪਿੱਛੇ ਨਹੀਂ ਹਟੇਗੀ। ਅੱਜ ਭਾਵ ਸੁੱਕਰਵਾਰ ਨੂੰ ਰਾਜਸਥਾਨ ਦੇ ਜੋਧਪੁਰ 'ਚ ਸੀ.ਏ.ਏ ਦੇ ਸਮਰਥਨ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇਕਰ ਸਾਰੇ ਵਿਰੋਧੀ ਦਲ ਇੱਕਠੇ ਮਿਲ ਜਾਂਦੇ ਹਨ ਤਾਂ ਵੀ ਭਾਰਤੀ ਜਨਤਾ ਪਾਰਟੀ ਸੀ.ਏ.ਏ ਦੇ ਮੁੱਦੇ 'ਤੇ ਇਕ ਇੰਚ ਪਿੱਛੇ ਨਹੀਂ ਹਟੇਗੀ। ਅਮਿਤ ਸ਼ਾਹ ਨੇ ਵਿਰੋਧੀ ਦਲਾਂ ਨੂੰ ਕਿਹਾ ਹੈ ਕਿ ਤੁਸੀਂ ਨਾਗਰਿਕਤਾ ਕਾਨੂੰਨ 'ਤੇ ਜਿੰਨਾ ਚਾਹੁੰਦੇ ਹੋ ਝੂਠ ਫੈਲਾਉਂਦੇ ਰਹੋ।

ਅਮਿਤ ਸ਼ਾਹ ਨੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਭਾਜਪਾ ਨੇ ਦੇਸ਼ ਭਰ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ 'ਜਨ ਜਾਗਰਣ ਮੁਹਿੰਮ' ਦਾ ਆਯੋਜਨ ਕੀਤਾ ਹੈ। ਇਹ ਆਯੋਜਨ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਜਿਸ ਕਾਂਗਰਸ ਨੂੰ ਵੋਟ ਬੈਂਕ ਦੀ ਰਾਜਨੀਤੀ ਦੀ ਆਦਤ ਪੈ ਗਈ ਹੈ, ਉਸ ਨੇ ਇਸ ਕਾਨੂੰਨ 'ਤੇ ਗਲਤ ਪ੍ਰਚਾਰ ਕੀਤਾ ਹੈ।
ਸੀ.ਏ.ਏ ਦਾ ਵਿਰੋਧ ਕਰ ਰਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦਾ ਜ਼ਿਕਰ ਕਰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਹੈ, ''ਮਮਤਾ ਦੀਦੀ ਕਹਿ ਰਹੀ ਹੈ ਕਿ ਤੁਹਾਡੀਆਂ ਲਾਈਨਾਂ ਲੱਗ ਜਾਣਗੀਆਂ, ਤੁਹਾਡੇ ਤੋਂ ਸਬੂਤ ਮੰਗੇ ਜਾਣਗੇ। ਮੈਂ ਬੰਗਾਲ 'ਚ ਵੱਸਦੇ ਸਾਰੇ ਸ਼ਰਣਾਰਥੀ ਭਰਾਵਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ, ਤੁਹਾਨੂੰ ਸਨਮਾਣ ਦੇ ਨਾਲ ਨਾਗਰਿਕਤਾ ਦਿੱਤੀ ਜਾਵੇਗੀ। ਦੀਦੀ ਤੋਂ ਡਰਨ ਦੀ ਜਰੂਰਤ ਨਹੀਂ ਹੈ, ਮੈਂ ਮਮਤਾ ਦੀਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਬੰਗਾਲੀ ਭਾਸ਼ੀ ਸ਼ਰਣਾਰਥੀ ਹਿੰਦੂ, ਦਲਿਤਾਂ ਨੇ ਤੁਹਾਡਾ ਕੀ ਵਿਗਾੜਿਆ ਹੈ, ਕਿਉਂ ਉਨ੍ਹਾਂ ਦੀ ਨਾਗਰਿਕਤਾ ਦਾ ਵਿਰੋਧ ਕਰ ਰਹੀ ਹੋ?''
ਇਸ ਤੋਂ ਇਲਾਵਾ ਸ਼ਾਹ ਨੇ ਵੀਰ ਸਾਵਰਕਰ ਦੇ ਮੁੱਦੇ ਞਤੇ ਵੀ ਕਾਂਗਰਸ ਪਾਰਟੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ, ''ਵੀਰ ਸਾਵਰਕਰ ਵਰਗੇ ਇਸ ਦੇਸ਼ ਦੇ ਮਹਾਨ ਪੁੱਤਰ ਅਤੇ ਬਲੀਦਾਨੀ ਦਾ ਵੀ ਕਾਂਗਰਸੀ ਪਾਰਟੀ ਵਿਰੋਧ ਕਰ ਰਹੀ ਹੈ। ਕਾਂਗਰਸੀਆਂ ਸ਼ਰਮ ਕਰੋ। ਵੋਟਬੈਂਕ ਦੇ ਲਾਲਚ ਦੀ ਵੀ ਹੱਦ ਹੁੰਦੀ ਹੈ। ਵੋਟਬੈਂਕ ਦੇ ਲਈ ਕਾਂਗਰਸ ਨੇ ਵੀਰ ਸਾਵਰਕਰ ਵਰਗੇ ਮਹਾਪੁਰਸ਼ਾਂ ਦਾ ਅਪਮਾਣ ਕੀਤਾ ਹੈ।''
''ਨਵੋ ਨਮੇਸ਼, ਪੇਟੈਂਟ, ਉਸਾਰੀ ਅਤੇ ਖੁਸ਼ਹਾਲੀ'' ਦੀ ਦਿਸ਼ਾ 'ਚ ਅੱਗੇ ਵੱਧਣ ਨੌਜਵਾਨ ਵਿਗਿਆਨੀ : ਮੋਦੀ
NEXT STORY